ਸੀਵਰੇਜ ਬੋਰਡ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਨਾਲ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਨੇ ਕੀਤੀ ਮੀਟਿੰਗ…..

ਠੇਕੇਦਾਰ ਕੰਪਨੀਆਂ ਸੋਸਾਇਟੀਆਂ ਨੂੰ ਬਾਹਰ ਕੱਢਕੇ ਕੱਚੇ ਕਾਮਿਆਂ ਨੂੰ ਵਿਭਾਗ ਵਿਚ ਮਰਜ ਕਰਨ ਦਾ ਦਿੱਤਾ ਭਰੋਸਾ :-ਆਗੂ
ਬਰਨਾਲਾ- 08 ਮਾਰਚ -ਸਥਾਨਕ ਸਰਕਾਰਾਂ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੱਜ ਜਿੱਥੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਉੱਥੇ ਹੀ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਿੱਚ ਠੇਕੇਦਾਰਾਂ ਕੰਪਨੀਆਂ ਅਤੇ ਸੋਸਾਇਟੀਆਂ ਰਾਹੀਂ ਪਿਛਲੇ 15-20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਕੱਚੇ ਕਾਮਿਆਂ ਦੀ ਜਥੇਬੰਦੀ ਪੰਜਾਬ ਵਾਟਰ ਸਪਲਾਈ ਦੇ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਯੂਨੀਅਨ (ਰਜਿ,ਨੰਬਰ 23 ) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਉਨਾਂ ਦੇ ਨਾਲ ਸੂਬਾਈ ਆਗੂਆਂ ਦੇ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਕੀਤੀ ਗਈ ।ਸੂਬਾ ਆਗੂ ਸ਼ੇਰ ਸਿੰਘ ਖੰਨਾ ਵਲੋ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਹ ਸੀਵਰੇਜ ਬੋਰਡ ਦੇ ਵਿੱਚ ਤਿੰਨ ਹਜ਼ਾਰ ਦੇ ਕਰੀਬ ਸੀਵਰਮੈਨ, ਪੰਪ ਓਪਰੇਟਰ, ਬਿਲ ਕਲਰਕ, ਫਿਟਰ ਕੁਲੀ, ਡਰਾਈਵਰ ਆਦਿ ਅਸਾਮੀਆਂ ਤੇ ਉੱਤੇ ਕੰਮ ਕਰਦੇ ਆ ਰਹੇ ਹਨ। ਇਹ ਪੀਣ ਵਾਲੇ ਪਾਣੀ ਅਤੇ ਸੀਵਰੇਜ ਦਾ ਸਾਰਾ ਪ੍ਰਬੰਧ ਸੀਵਰੇਜ ਬੋਰਡ ਦੇ ਅਧੀਨ ਹੈ। ਜਿਸ ਵਿੱਚ ਫਰਜ਼ੀ ਠੇਕੇਦਾਰ ਕੰਪਨੀਆਂ ਤੇ ਸੁਸਾਇਟੀਆਂ ਵਾੜੀਆਂ ਹੋਈਆਂ ਹਨ। ਜੋ ਕਿ 21 ਫੀਸਦੀ ਪ੍ਰੋਫਿਟ ਲੈਕੇ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਨੂੰ ਚੂਨਾ ਲਗਾਕੇ ਵੱਡੀ ਲੁੱਟ ਕਰ ਰਹੀਆਂ ਹਨ। ਉਕਤ ਫਰਜੀ ਏਜੰਸੀਆਂ ਵੱਲੋਂ ਵਰਕਰਾਂ ਨੂੰ ਪੂਰਾ ਮੀਨੀਮਮ ਵੇਜ਼ ਨਹੀਂ ਮਿਲ ਰਿਹਾ। ਉਨਾਂ ਕਿਹਾ ਕਿ ਉਕਤ ਏਜੰਸੀਆਂ ਨੂੰ ਬਾਹਰ ਕੱਢ ਕੇ ਸਾਨੂੰ ਸਿੱਧਾ ਸੀਵਰੇਜ ਬੋਰਡ ਵਿੱਚ ਮਰਜ ਕੀਤਾ ਜਾਵੇ। ਡਾ,ਰਵਜੋਤ ਸਿੰਘ ਦਾ ਕਹਿਣਾ ਹੈ ਕਿ ਉਹ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਮੈਡਮ ਦੀਪਤੀ ਉਪਲ ਅਤੇ ਸਬੰਧਤ ਅਧਿਕਾਰੀਆਂ ਨੂੰ ਬੁਲਾ ਕੇ ਜਥੇਬੰਦੀ ਦੇ ਵਫ਼ਦ ਨਾਲ ਜਲਦੀ ਮੀਟਿੰਗ ਕਰਨਗੇ ਜਿਸ ਵਿੱਚ ਉਹਨਾਂ ਕਿਹਾ ਕਿ ਉਕਤ ਏਜੰਸੀਆਂ ਨੂੰ ਬਾਹਰ ਕਰਕੇ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਬੋਰਡ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਮਰਜ ਕੀਤਾ ਜਾਵੇਗਾ। ਉਨਾਂ ਇਸ ਗੱਲ ਦਾ ਜਥੇਬੰਦੀ ਨੂੰ ਭਰੋਸਾ ਦਵਾਇਆ ਅਤੇ ਜਲਦੀ ਮੀਟਿੰਗ ਬੁਲਾ ਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ ।ਇਸ ਮੌਕੇ ਇਸ ਮੌਕੇ ਸੂਬਾ ਆਗੂ ਕੁਲਦੀਪ ਸਿੰਘ ਫਤਿਹਗੜ੍ਹ ਸਾਹਿਬ, ਗਗਨਦੀਪ ਸਿੰਘ ਸੁਨਾਮ,ਗੁਰਦੇਵ ਸਿੰਘ ਬਰੇਟਾ,ਪ੍ਰਦੀਪ ਸਿੰਘ ਛਾਹੜ,ਇਕਬਾਲ ਸਿੰਘ ਸਰਹੰਦ ਆਦਿ ਹਾਜ਼ਰ ਸਨ।