ਪੰਜਾਬ ਵਿੱਚ ਬਾਹਰੋਂ ਨਸ਼ਾ ਸਪਲਾਈ ਕਰਨ ਆਇਆ ਤਸਕਰ ਗ੍ਰਿਫਤਾਰ…..

0
Prime khabar Punjab Arested

ਲੁਧਿਆਣਾ-08 ਮਾਰਚ- ਸੀ ਆਈ ਏ 2 ਦੀ ਪੁਲਿਸ ਨੇ ਝਾਰਖੰਡ ਤੋਂ ਪੰਜਾਬ ਵਿੱਚ ਨਸ਼ਾ ਸਪਲਾਈ ਕਰਨ ਆਏ ਇੱਕ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਚਾਰਜ ਇੰਸਪੈਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਵਿਪਨ ਕੁਮਾਰ ਵਾਸੀ ਝਾਰਖੰਡ ਨੂੰ ਪੰਜਾਬ ਵਿੱਚੋਂ ਇਕ ਕਿਲੋ 500 ਗਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਪਿੰਡ ਕਨੌਜ ਦੇ ਨੇੜੇ ਵਿਪਨ ਕੁਮਾਰ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਸੀ। ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਦੇ ਸਾਹਮਣੇ ਆਇਆ ਹੈ ਕਿ ਦੋਸ਼ੀ ਤੇ ਪਹਿਲਾ ਕੋਈ ਮਾਮਲਾ ਦਰਜ ਨਹੀਂ ਹੈ। ਦੋਸ਼ੀ ਦੇ ਖਿਲਾਫ ਸਾਹਨੇਵਾਲ ਵਿੱਚ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੇ ਲੁਧਿਆਣਾ ਵਿੱਚ ਕਿਸ ਕਿਸ ਨੂੰ ਨਸ਼ੇ ਦੀ ਡਿਲੀਵਰੀ ਦੇਣੀ ਸੀ. ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

About The Author

Leave a Reply

Your email address will not be published. Required fields are marked *