ਬੂਟਾ ਸਿੰਘ ਚੌਹਾਨ ਦੀ ਪੁਸਤਕ ‘ਤੁਰ ਗਿਆਂ ਦੀ ਖੋਹ’ ਰਿਲੀਜ਼ ਕੀਤੀ…

0
PrimeKhabarPunjab Buta Singh

ਬਰਨਾਲਾ – 07 ਮਾਰਚ- ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਦੇ ਬਹੁ-ਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਨਾਮਵਰ ਲੇਖਕਾਂ ਬਾਰੇ ਲਿਖੀ ਪੁਸਤਕ ਪ੍ਰਸਿੱਧ ਨਾਵਲਕਾਰ ਅਤੇ ਸ੍ਰੋਮਣੀ ਸਾਹਿਤਕਾਰ ਪਰਗਟ ਸਿੰਘ ਸਿੱਧੂ ਨੇ ਚਿੰਟੂ ਪਾਰਕ ਬਰਨਾਲਾ ਵਿਖੇ ਰਿਲੀਜ਼ ਕੀਤੀ। ਇਹ ਰਸਮ ਅਦਾ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਬੂਟਾ ਸਿੰਘ ਚੌਹਾਨ ਬਹੁ-ਪੱਖੀ ਲੇਖਕ ਹੈ। ਉਹਨੇ ਸਾਹਿਤ ਦੇ ਕਿਸੇ ਇਕ ਪੱਖ ‘ਤੇ ਕਲਮ ਨਹੀਂ ਚਲਾਈ, ਸਗੋਂ ਸਾਰਿਆਂ ਪੱਖਾਂ ‘ਤੇ ਕਲਮ ਚਲਾ ਕੇ ਬਹੁਤ ਹੀ ਪਾਏਦਾਰ ਲਿਖਿਆ ਹੈ। ਉਸਦੀਆਂ ਰਚਨਾਵਾਂ ਪਾਠਕਾਂ ਵਿਚ ਹਰਮਨ ਪਿਆਰੀਆਂ ਹਨ। ਉਹ ਨਿਰੰਤਰ ਲਿਖਣ ਵਾਲਾ ਲੇਖਕ ਹੈ। ਮੈਨੂੰ ਮਾਣ ਹੈ ਕਿ ਪ੍ਰਸਿੱਧ ਲੇਖਕਾਂ ਬਾਰੇ ਲਿਖੀ ਉਸਦੀ ਇਹ ਪੁਸਤਕ ਗੰਭੀਰ ਪਾਠਕਾਂ ਵਿਚ ਸਤਿਕਾਰੀ ਜਾਵੇਗੀ।
ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਪੁਸਤਕ ਉਨ੍ਹਾਂ ਨੇ ਪਿਛਲੇ ਅੱਠ ਸਾਲਾਂ ਵਿਚ ਲਿਖੀ ਹੈ ਅਤੇ ਇਸ ਵਿਚਲੇ ਸੀਰਤਨਾਮੇ ਪੰਜਾਬੀ ਦੇ ਇਕ ਅਖ਼ਬਾਰ ਅਤੇ ਪ੍ਰਸਿੱਧ ਮੈਗਜ਼ੀਨਾਂ ਵਿਚ ਛਪ ਚੁੱਕੇ ਹਨ। ਪੁਸਤਕ ਵਿਚ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਦਲੀਪ ਕੌਰ ਟਿਵਾਣਾ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ ਵਿਰਕ, ਦਰਸ਼ਨ ਸਿੰਘ ਅਵਾਰਾ, ਡਾ ਜਗਤਾਰ,ਸੁਰਜੀਤ ਪਾਤਰ, ਇੰਦਰਜੀਤ ਸਿੰਘ ਹਸਨਪੁਰੀ,ਕਰਨੈਲ ਸਿੰਘ ਪਾਰਸ, ਦੇਵਿੰਦਰ ਸਤਿਆਰਥੀ, ਭੂਰਾ ਸਿੰਘ ਕਲੇਰ ਅਤੇ ਮਹਿੰਦਰ ਸਾਥੀ ਦੇ ਸੀਰਤਨਾਮੇ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਲੇਖਕਾਂ ਦੇ ਸੰਪਰਕ ਵਿਚ ਰਹਿਣ ਦਾ ਮਾਣ ਹਾਸਿਲ ਹੈ।
ਇਸ ਮੌਕੇ ਭੋਲਾ ਸਿੰਘ ਸੰਘੇੜਾ, ਤੇਜਾ ਸਿੰਘ ਤਿਲਕ, ਸ਼ਾਇਰ ਤਰਸੇਮ,ਡਾ ਰਾਮਪਾਲ ਸ਼ਾਹਪੁਰੀ, ਡਾ ਸੁਰਿਦਰ ਸਿੰਘ ਭੱਠਲ, ਡਾ ਭੁਪਿੰਦਰ ਸਿੰਘ ਬੇਦੀ, ਰਾਮ ਸਰੂਪ ਸ਼ਰਮਾ, ਮਾਲਵਿੰਦਰ ਸ਼ਾਇਰ, ਮੇਜਰ ਸਿੰਘ ਗਿੱਲ, ਅੰਜਨਾ ਕੁਮਾਰੀ ਮੈਨਿਨ, ਜਸਪ੍ਰੀਤ ਕੌਰ ਬੱਬੂ, ਅਕ੍ਰਿਤੀ ਕੌਸ਼ਿਕ, ਰਾਜਿੰਦਰ ਸ਼ੌਂਕੀ, ਰਘਵੀਰ ਗਿੱਲ ਕੱਟੂ, ਅਮਰਜੀਤ ਸਿੰਘ ਭੁੱਲਰ, ਹੀਰਾ ਲਾਲ ਅਤੇ ਜਸਵਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਕੈਪਸ਼ਨ- ਨਾਵਲਕਾਰ ਪਰਗਟ ਸਿੰਘ ਸਿੱਧੂ ਬੂਟਾ ਸਿੰਘ ਚੌਹਾਨ ਦੀ ਪੁਸਤਕ ‘ਤੁਰ ਗਿਆਂ ਦੀ ਖੋਹ’ਰਿਲੀਜ਼ ਕਰਦੇ ਹੋਏ।

Durga Photostat

About The Author

Leave a Reply

Your email address will not be published. Required fields are marked *