ਲੰਦਨ ਵਿੱਚ ਖਾਲਿਸਤਾਨ ਸਮਰਥਕ ਨੇ ਫਿਰ ਤੋਂ ਕੀਤੀ ਸ਼ਰਮਨਾਕ ਹਰਕਤ….

0
PrimeKhabarPunjab Khali Kte

ਲੰਦਨ -07 ਮਾਰਚ-ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ  ਲੰਦਨ ਵਿਖੇ ਚੈਥਮ ਹਾਊਸ ਥਿੰਕ ਟੈਂਕ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਨ। ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਉਹ ਆਪਣੇ ਕਾਰ ਵੱਲ ਵਧੇ ਉਥੇ ਪਹਿਲਾਂ ਤੋਂ ਹੀ ਵਿਰੋਧ ਕਰ ਰਹੇ ਖਾਲਿਸਤਾਨ ਸਮਰਥਕਾਂ ਨੇ ਉਹਨਾਂ ਨੂੰ ਦੇਖ ਕੇ ਨਾਰੇਬਾਜੀ ਕਰਨੇ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇੱਕ ਵਿਅਕਤੀ ਤਿਰੰਗਾ ਲੈ ਕੇ ਉਹਨਾਂ ਦੀ ਕਾਰ ਅੱਗੇ ਖੜਾ ਹੋ ਗਿਆ ਅਤੇ ਰਸਤਾ ਰੋਕ ਲਿਆ। ਇਸੇ ਦੌਰਾਨ ਉਸ ਵਿਅਕਤੀ ਨੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਫਾੜਨ ਵਾਲੀ ਸ਼ਰਮਨਾਕ ਹਰਕਤ ਕੀਤੀ। ਖਾਲਿਸਤਾਨ ਸਮਰਥਕ ਦੀ ਇਸ ਹਰਕਤ ਤੋਂ ਬਾਅਦ ਸੁਰੱਖਿਆ ਗਾਰਡ ਨੇ ਤੁਰੰਤ ਉਸ ਨੂੰ ਫੜ ਲਿਆ ਅਤੇ ਗੱਡੀ ਤੋਂ ਦੂਰ ਲੈ ਗਏ। ਇਸ ਘਟਨਾ ਨੂੰ ਵਿਦੇਸ਼ ਮੰਤਰੀ ਦੀ ਸੁਰੱਖਿਆ ਵਿੱਚ ਚੂਕ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ।ਜਦੋਂ ਜੈ ਸ਼ੰਕਰ ਜੈਥਮ ਹਾਊਸ ਵਿੱਚ ਪਹੁੰਚੇ ਸਨ ਉਸ ਤੋਂ ਪਹਿਲਾਂ ਹੀ ਖਾਲੀ ਸਮਰਥਕ ਸੜਕ ਦੇ ਦੂਜੇ ਪਾਸੇ ਖੜੇ ਹੋ ਕੇ ਨਾਰੇਬਾਜੀ ਕਰ ਰਹੇ ਸਨ। ਇਸ ਦੇ ਬਾਵਜੂਦ ਜਦੋਂ ਜੈ ਸ਼ੰਕਰ ਬਾਹਰ ਆਏ ਤਾਂ ਉਹਨਾਂ ਦਾ ਸੁਰੱਖਿਆ ਘੇਰਾ ਨਹੀਂ ਬਣਾਇਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਦਾ ਲੰਡਨ ਵਿੱਚ ਰਹਿ ਰਹੇ ਭਾਰਤੀ ਲੋਕਾਂ ਨੇ ਵਿਰੋਧ ਜਤਾਇਆ। ਲੋਕਾਂ ਨੇ ਬ੍ਰਿਟਿਸ਼ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਵਿਅਕਤੀ ਦੁਆਰਾ ਭਾਰਤੀ ਤਿਰੰਗੇ ਨੂੰ ਅਪਮਾਨਿਤ ਕੀਤਾ ਗਿਆ ਹੈ, ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਭਾਰਤ ਸਰਕਾਰ ਦੁਆਰਾ ਵੀ ਇਸ ਮੁੱਦੇ ਨੂੰ ਕੂਟਨੀਤਕ ਪੱਧਰ ਤੇ ਚੁੱਕਣ ਦੀ ਉਮੀਦ ਜਤਾਈ ਜਾ ਰਹੀ ਹੈ।

Durga Photostat

About The Author

Leave a Reply

Your email address will not be published. Required fields are marked *