ਕੈਂਪ ਲਗਾ ਕੇ ਪਸ਼ੂਆਂ ਦੀ ਸਿਹਤ ਸੰਭਾਲਣ ਸਬੰਧੀ ਦਿੱਤੀ ਜਾਣਕਾਰੀ…

0
Prime khabar Punjab Vatenary Camp

ਬਰਨਾਲਾ -06 ਮਾਰਚ-ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਹੰਡਿਆਇਆ ਪਸ਼ੂ ਹਸਪਤਾਲ ਦੇ ਡਾਕਟਰ ਰਮਨਦੀਪ ਕੌਰ ਅਤੇ ਹਰਮਨਦੀਪ ਕੌਰ ਵੱਲੋਂ ਵੂਮਨ ਡੇ ਨੂੰ ਮੁੱਖ ਰੱਖਦੇ ਹੋਏ ਪਿੰਡ ਹਰੀਗੜ੍ਹ ਅਤੇ ਜਗਜੀਤਪੁਰਾ ਵਿਖੇ ਕੈਂਪ ਲਗਾਇਆ ਗਿਆ। ਜਿਸ ਵਿੱਚ ਉਹਨਾਂ ਨੇ ਪਸ਼ੂਆਂ ਦੇ ਸਿਹਤ ਦੀ ਸੰਭਾਲ ਵਿੱਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਅਤੇ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇ ਵੀ ਦੱਸਿਆ ਗਿਆ। ਕੈਂਪ ਦੌਰਾਨ ਪਸ਼ੂਆਂ ਅਤੇ ਉਨਾਂ ਦੀ ਸਿਹਤ ਸੰਭਾਲਣ ਸਬੰਧੀ ਸਵਾਲ ਜਵਾਬ ਦੀ ਪ੍ਰਤਿਯੋਗਿਤਾ ਵੀ ਖੇਡੀ ਗਈ, ਜਿਸ ਵਿੱਚ ਵਿਜੇਤਾ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।

Durga Photostat

About The Author

Leave a Reply

Your email address will not be published. Required fields are marked *