18 ਕਿਲੋ ਭੁੱਕੀ ਤੇ ਹੇਰੋਇਨ ਸਮੇਤ ਤਿੰਨ ਗ੍ਰਿਫਤਾਰ ਕੀਤੇ…..

0
Prime khabar Punjab Arested

ਬਰਨਾਲਾ-04ਮਾਰਚ- 18 ਕਿਲੋ ਭੁੱਕੀ ਚੂਰਾ ਅਤੇ 22 ਗਰਾਮ ਹੀਰੋਇਨ ਸਮੇਤ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਸਟੇਸ਼ਨ ਸਿਟੀ 1 ਬਰਨਾਲਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਗੁਰਪ੍ਰੀਤ ਸਿੰਘ ਨਿਵਾਸੀ ਅਸਪਾਲ ਕਲਾਂ, ਪਦਮਪਾਲ ਸਿੰਘ ਨਿਵਾਸੀ ਬਰਨਾਲਾ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਗੁਰਦਾਸਪੁਰ ਤੇ ਪਰਚਾ ਦਰਜ ਕੀਤਾ ਹੈ ਜਿਹਨਾਂ ਨੂੰ 18 ਕਿਲੋ ਭੁੱਕੀ ਚੂਰਾ ਅਤੇ 22 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਉਸ ਮੌਕੇ ਉਪਰੋਕਤ ਤਿੰਨੋਂ ਵਿਅਕਤੀ ਦਰੱਖਤ ਹੇਠਾਂ ਬੈਠੇ ਸਨ ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਗਏ ਅਤੇ ਉੱਥੇ ਭੱਜਣ ਲੱਗੇ। ਜਦੋਂ ਉਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 18 ਕਿਲੋ ਭੁੱਕੀ ਅਤੇ 22 ਗ੍ਰਾਮ ਹੀਰੋਇਨ ਬਰਾਮਦ ਹੋਈ।

About The Author

Leave a Reply

Your email address will not be published. Required fields are marked *