350 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ….

0
PrimekhabarPunjab Tapa Police

ਤਪਾ-04ਮਾਰਚ-ਤਪਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਵਿੱਢੀ ਮੁਹਿੰਮ ਤਹਿਤ 350 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਪੁਲਸ ਪਾਰਟੀ ਸਮੇਤ ਆਲੀਕੇ ਰੋਡ ਤੇ ਗਸਤ ਕਰ ਰਹੇ ਸਨ ਤਾਂ ਗੰਦੇ ਨਾਲੇ ਨਜ਼ਦੀਕ ਇੱਕ ਨੋਜਵਾਨ ਸ਼ੱਕੀ ਹਾਲਤ ‘ਚ ਖੜ੍ਹਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ, ਦੀ ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਉਸ ਪਾਸੋਂ 350 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਨੂੰ ਮੌਕੇ ਤੇ ਹੀ ਕਾਬੂ ਕੀਤਾ। ਉਕਤ ਵਿਅਕਤੀ ਨੇ ਪਹਿਚਾਣ ਵਜੋਂ ਆਪਣਾ ਨਾਂਅ ਨਰਾਤਾ ਰਾਮ ਪੁੱਤਰ ਰਾਮ ਜੀਆ ਰਾਮ ਵਾਸੀ ਤਪਾ ਦੱਸਿਆ। ਫਿਲਹਾਲ ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।ਇਸ ਮੋਕੇ ਮੁਨਸੀ ਸੰਦੀਪ ਸਿੰਘ,ਨਵਾਬ ਸਿੰਘ ਅਤੇ ਬਾਬੂ ਰਾਮ ਆਦਿ ਪੁਲਸ ਕਰਮਚਾਰੀ ਹਾਜਰ ਸਨ।

About The Author

Leave a Reply

Your email address will not be published. Required fields are marked *