ਕਵਿੱਤਰੀ ਢਿਲਵਾਂ ਦੀ ਪੁਸਤਕ ‘ਵੰਝਲੀ ਦੀ ਤਾਨ’ ‘ਤੇ ਗੋਸ਼ਟੀ ਕਰਵਾਈ……

0
PrimekhabarPunjab Dhilwan

ਜਗਜੀਤ ਕੌਰ ਢਿੱਲਵਾਂ ਦਾ ਸਨਮਾਨ ਕਰਦਾ ਹੋਇਆ ਪ੍ਰਧਾਨਗੀ ਮੰਡਲ ਅਤੇ ਹੋਰ ਲੇਖਕ

ਬਰਨਾਲਾ -03ਮਾਰਚ-ਗ਼ਜ਼ਲ ਮੰਚ ਬਰਨਾਲਾ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆੱਫ਼ ਐਮੀਨੈਂਸ (ਮੁੰਡੇ) ਬਰਨਾਲ਼ਾ ਵਿੱਚ ਉੱਭਰਦੀ ਸ਼ਾਇਰਾ ਜਗਜੀਤ ਕੌਰ ਢਿੱਲਵਾਂ ਦੇ ਗ਼ਜ਼ਲ ਸੰਗ੍ਰਹਿ ‘ਵੰਝਲੀ ਦੀ ਤਾਨ’ ਉੱਪਰ ਗੋਸ਼ਟੀ ਪ੍ਰਸਿੱਧ ਨਾਵਲਕਾਰ ਸੁਖਵਿੰਦਰ ਪੱਪੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਸਭ ਤੋਂ ਪਹਿਲਾਂ ਮੰਚ ਸੰਚਾਲਕ ਗੁਰਪਾਲ ਸਿੰਘ ਬਿਲਾਵਲ ਨੇ ਗ਼ਜ਼ਲ ਮੰਚ ਦੇ ਸਰਪ੍ਰਸਤ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ, ਸਮਾਗਮ ਦੇ ਪ੍ਰਧਾਨ ਸੁਖਵਿੰਦਰ ਪੱਪੀ, ਮੁੱਖ ਮਹਿਮਾਨ ਤੇਜਿੰਦਰ ਮਾਰਕੰਡਾ, ਜਗਜੀਤ ਕੌਰ ਢਿੱਲਵਾਂ, ਪੇਪਰ ਪੜ੍ਹਨ ਵਾਲ਼ੇ ਡਾ. ਅਰਵਿੰਦਰ ਕੌਰ ਕਾਕੜਾ ਅਤੇ ਗ਼ਜ਼ਲ ਮੰਚ ਦੇ ਪ੍ਰਧਾਨ ਜਗਜੀਤ ਗੁਰਮ ਨੂੰ ਮੰਚ ‘ਤੇ ਸੱਦਾ ਦੇ ਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਕੀਤਾ। ਡਾ. ਅਰਵਿੰਦਰ ਕੌਰ ਕਾਕੜਾ ਨੇ ਜਗਜੀਤ ਕੌਰ ਢਿੱਲਵਾਂ ਦੀ ਪੁਸਤਕ ‘ਤੇ ਪੇਪਰ ਪੜ੍ਹਦਿਆਂ ਕਿਹਾ ਕਿ ਜਗਜੀਤ ਕੌਰ ਢਿੱਲਵਾਂ ਦੀ ਸ਼ਾਇਰੀ ਸਮੇਂ ਦੇ ਸੱਚ ਨੂੰ ਬਿਆਨਦੀ ਹੈ। ਉਸ ਦੇ ਸ਼ਿਅਰਾਂ ਅੰਦਰ ਸੱਤਾ ਵਿਰੁੱਧ ਸੰਘਰਸ਼ ਕਰਨ ਵਾਲ਼ਾ ਰੋਹ ਹੈ। ਇਸ ਤਰ੍ਹਾਂ ਢਿੱਲਵਾਂ ਦੀ ਸ਼ਾਇਰੀ ਸਮਕਾਲ ਦਾ ਚਿੰਤਨਮਈ ਚਿਤਰਣ ਹੈ। ਪੇਪਰ ਪੜ੍ਹੇ ਜਾਣ ਉਪਰੰਤ ਹਰਦੇਵ ਸਿੰਘ ਚਹਿਲ (ਸੇਵਾ ਮੁਕਤ ਸੁਪਰਡੈਂਟ), ਤੇਜਾ ਸਿੰਘ ਤਿਲਕ, ਡਾ. ਸੰਪੂਰਨ ਸਿੰਘ ਟੱਲੇਵਾਲ਼ੀਆ, ਇਕਬਾਲ ਕੌਰ ਉਦਾਸੀ ਨੇ ਪ੍ਰਧਾਨਗੀ ਮੰਡਲ ਨੂੰ ਸਹਿਯੋਗ ਦਿੰਦਿਆਂ ਸ਼ਾਇਰਾ ਜਗਜੀਤ ਕੌਰ ਢਿੱਲਵਾਂ ਨੂੰ ਅੰਮ੍ਰਿਤਪਾਲ ਸਿੰਘ ਚਹਿਲ ਯਾਦਗਾਰੀ ਐਵਾਰਡ ਅਤੇ ਨਕਦ ਰਾਸ਼ੀ ਨਾਲ਼ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਹਰਦੇਵ ਸਿੰਘ ਚਹਿਲ ਨੇ ਇਹ ਐਵਾਰਡ ਆਪਣੇ ਪੁੱਤਰ ਅੰਮ੍ਰਿਤਪਾਲ ਸਿੰਘ ਚਹਿਲ ਦੀ ਯਾਦ ਵਿੱਚ ਸ਼ੁਰੂ ਕੀਤਾ ਹੈ।
ਸਮਾਗਮ ਦੇ ਦੂਜੇ ਦੌਰ ਵਿੱਚ ਜਗਜੀਤ ਕੌਰ ਢਿੱਲਵਾਂ ਦੀ ਸ਼ਾਇਰੀ ਬਾਰੇ ਪ੍ਰਸਿੱਧ ਲੇਖਕਾਂ ਅਤੇ ਆਲੋਚਕਾਂ ਨੇ ਆਪਣੇ ਵਿਚਾਰ ਰੱਖਦਿਆਂ ਜਗਜੀਤ ਦੀ ਸ਼ਾਇਰੀ ਬਾਰੇ ਡਾ. ਭੁਪਿੰਦਰ ਸਿੰਘ ਬੇਦੀ, ਡਾ. ਹਰਿਭਗਵਾਨ, ਡਾ.ਸੰਪੂਰਨ ਸਿੰਘ ਟੱਲੇਵਾਲ਼ੀਆ, ਤੇਜਾ ਸਿੰਘ ਤਿਲਕ, ਤੇਜਿੰਦਰ ਮਾਰਕੰਡਾ, ਮਾਲਵਿੰਦਰ ਸ਼ਾਇਰ, ਜਗਜੀਤ ਗੁਰਮ, ਇਕਬਾਲ ਕੌਰ ਉਦਾਸੀ ਅਤੇ ਕਹਾਣੀਕਾਰ ਅਮਰਜੀਤ ਸਿੰਘ ਮਾਨ ਨੇ ਆਪਣੇ ਵਿਚਾਰ ਪੇਸ਼ ਕੀਤੇ। ਨਾਵਲਕਾਰ ਸੁਖਵਿੰਦਰ ਪੱਪੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਢਿੱਲਵਾਂ ਨੇ ਆਪਣੀ ਸ਼ਾਇਰੀ ਵਿੱਚ ਔਰਤ ਉੱਪਰ ਹੁੰਦੇ ਸੱਤਾ ਦੇ ਜਬਰ ਨੂੰ ਪਹਿਚਾਣ ਕੇ ਸ਼ਾਇਰੀ ਵਿੱਚ ਆਪਣੇ ਹੱਕਾਂ ਦੀ ਗੱਲ ਕੀਤੀ ਹੈ।
ਸਮਾਗਮ ਦੇ ਅਗਲੇ ਦੌਰ ਵਿੱਚ ਹੋਏ ਕਵੀ ਦਰਬਾਰ ਵਿਚ ਹਾਜ਼ਰ ਸ਼ਾਇਰਾਂ ‘ਚੋਂ ਜਸਵੀਰ ਕੌਰ ਬੇਦੀ, ਰਾਮ ਸਰੂਪ ਸ਼ਰਮਾ ਸੁਰਜੀਤ ਸਿੰਘ ਦਿਹੜ, ਰਘੁਵੀਰ ਗਿੱਲ ਕੱਟੂ, ਸੁਖਵਿੰਦਰ ਸਿੰਘ ਸਨੇਹ, ਰਜਨੀਸ਼ ਕੌਰ ਬਬਲੀ, ਦਰਸ਼ਨ ਸਿੰਘ ਗੁਰੂ, ਦਪਿੰਦਰ ਵਿਰਕ, ਰਾਜਿੰਦਰ ਸ਼ੌਕੀ, ਗੁਰਤੇਜ ਸਿੰਘ ਮੱਖਣ, ਲਛਮਣ ਦਾਸ ਮੁਸਾਫਿਰ, ਕਰਮਜੀਤ ਭੱਠਲ, ਅਜਾਇਬ ਸਿੰਘ ਬਿੱਟੂ, ਚਰਨੀ ਬੇਦਿਲ, ਦਲਬਾਰ ਸਿੰਘ ਫੌਜੀ, ਅੰਜਨਾ ਮੈਨਨ, ਜਗਤਾਰ ਜਜ਼ੀਰਾ ਅਤੇ ਸੋਹਣ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਹਨਾਂ ਤੋਂ ਇਲਾਵਾ ਪਾਲ ਸਿੰਘ ਲਹਿਰੀ, ਕਰਮਿੰਦਰ ਸਿੰਘ ਰੀਟ, ਡਾ. ਰਿਪੂਜੀਤ ਕੌਰ, ਸੁਖਦਰਸ਼ਨ ਕੌਰ, ਕੁਦਰਤਜੋਤ, ਗੁਰਦਾਸ ਸਿੰਘ, ਸੁਖਵਿੰਦਰ ਸਿੰਘ ਢਿੱਲਵਾਂ, ਗੁਰਜੰਟ ਸਿੰਘ ਬਰਨਾਲਾ, ਕੁਲਦੀਪ ਸਿੰਘ, ਅਮਰਜੀਤ ਸਿੰਘ, ਸੱਤਪਾਲ ਸਿੰਘ ਧੌਲ਼ਾ, ਅਮਨਦੀਪ ਸਿੰਘ ਢਿੱਲਵਾਂ, ਅਮਾਨਤਪ੍ਰੀਤ, ਅਮਨਦੀਪ ਸੇਖਾ, ਹਰਬਚਨ ਸਿੰਘ, ਜਸਬੀਰ ਕੌਰ, ਕਮਰਪ੍ਰੀਤ ਸਿੰਘ, ਸੁਖਵਿੰਦਰ ਕਾਲਾਂਵਾਲੀ, ਪਵਨ ਪਰਿੰਦਾ, ਤੇਜਿੰਦਰ ਚੰਡਿਹੋਕ, ਬ੍ਰਿਜ ਲਾਲ ਗੋਇਲ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਅਖੀਰ ਵਿੱਚ ਗੁਰਪਾਲ ਸਿੰਘ ਬਿਲਾਵਲ ਨੇ ਹਾਜ਼ਰ ਹੋਏ ਸਾਹਿਤਕਾਰਾਂ ਅਤੇ ਸਕੂਲ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਬਾਂਸਲ ਦਾ ਧੰਨਵਾਦ ਕੀਤਾ।

About The Author

Leave a Reply

Your email address will not be published. Required fields are marked *