ਹਿਮਾਨੀ ਕਤਲ ਕੇਸ ਵਿੱਚ ਬੋਏ ਫਰੈਂਡ ਗ੍ਰਿਫਤਾਰ…. ਬਰਾਮਦ ਹੋਇਆ ਉਸ ਕੋਲੋਂ ਹਿਮਾਨੀ ਦਾ ਮੋਬਾਈਲ…

ਰੋਹਤਕ-03ਮਾਰਚ- 1 ਮਾਰਚ ਨੂੰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸਾਂਪਲਾ ਕਸਬੇ ਵਿੱਚ ਇੱਕ ਮਹਿਲਾ ਕਾਂਗਰਸ ਵਰਕਰ ਦੀ ਲਾਸ਼ ਇੱਕ ਸੂਟਕੇਸ ਵਿੱਚ ਮਿਲੀ ਸੀ। ਇਹ ਲਾਸ਼ ਕਾਂਗਰਸ ਦੀ ਸਰਗਰਮ ਮਹਿਲਾ ਮੈਂਬਰ ਹਿਮਾਨੀ ਨਰਵਾਲ ਦੀ ਸੀ। ਹਰਿਆਣਾ ਪੁਲਿਸ ਦੁਆਰਾ ਹਿਮਾਨੀ ਨਰਵਾਲ ਕਤਲ ਕੇਸ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਉਸ ਦੇ ਬਾਏ ਫਰੈਂਡ ਸਚਿਨ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਬਹਾਦਰਗੜ੍ਹ ਦਾ ਰਹਿਣ ਵਾਲਾ ਹੈ। ਉਸ ਕੋਲੋਂ ਹਿਮਾਣੀ ਨਰਵਾਲ ਦਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ। ਜਿਸ ਸੂਟਕੇਸ ਵਿੱਚ ਹਿਮਾਨੀ ਦੀ ਲਾਸ਼ ਮਿਲੀ ਸੀ, ਉਹ ਵੀ ਹਿਮਾਨੀ ਦੇ ਘਰ ਦਾ ਸੀ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਸਚਿਨ ਹਿਮਾਨੀ ਨਾਲ ਸੰਬੰਧਾਂ ਵਿੱਚ ਸੀ ਅਤੇ ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ ਅਤੇ ਉਸ ਤੋਂ ਲੱਖਾਂ ਰੁਪਏ ਹੜਪ ਕਰ ਚੁੱਕੀ ਸੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਇੱਥੇ ਦੱਸਣ ਯੋਗ ਹੈ ਕਿ ਹਿਮਾਨੀ ਇੱਕ ਐਕਟਿਵ ਕਾਂਗਰਸੀ ਵਰਕਰ ਸੀ, ਜਿਸ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਉਹ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਅਤੇ ਦਪਿੰਦਰ ਸਿੰਘ ਹੁੱਡਾ ਦੇ ਚੋਣ ਪ੍ਰਚਾਰ ਵਿੱਚ ਗਈ ਐਕਟਿਵ ਰਹੀ ਹੈ।