ਬ੍ਰਾਹਮਣ ਸਭਾ ਹੰਡਾਇਆ ਵੱਲੋਂ ਮੀਟਿੰਗ ਕਰ ਵੱਖ-ਵੱਖ ਮੁੱਦਿਆਂ ਤੇ ਕੀਤੀ ਚਰਚਾ….

ਹੰਡਿਆਇਆ- 03ਮਾਰਚ- ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜੈਅੰਤੀ ਨੂੰ ਮੁੱਖ ਰੱਖਦਿਆਂ ਬ੍ਰਾਹਮਣ ਸਭਾ ਹੰਡਿਆਇਆ ਵਲੋ ਪ੍ਰਧਾਨ ਮਨਸਾ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿਚ ਸਭਾ ਦੇ ਮੈਂਬਰ ਹਾਜ਼ਿਰ ਹੋਏ ਅਤੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਜੈਅੰਤੀ ਮੌਕੇ ਕੀਤੇ ਜਾਣ ਵਾਲੇ ਪ੍ਰੋਗਰਾਮ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਆਸ ਪਾਸ ਹੋ ਰਹੀਆਂ ਮਾੜੀਆਂ ਘਟਨਾਵਾਂ ਅਤੇ ਉਹਨਾਂ ਤੋਂ ਆਪਣਾ ਬਚਾਓ ਰੱਖਣ ਸਬੰਧੀ ਵੀ ਚਰਚਾਵਾਂ ਕੀਤੀਆਂ ਗਈਆਂ। ਪ੍ਰਧਾਨ ਮਨਸਾ ਰਾਮ ਨੇ ਸਭਾ ਦੇ ਮੈਂਬਰਾਂ ਨੂੰ ਬ੍ਰਾਹਮਣ ਸਭਾ ਹੰਡਿਆਇਆ ਦੇ ਰਜਿਸਟਰ ਹੋ ਜਾਣ ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਉਹਨਾਂ ਨਾਲ ਬਲਦੇਵ ਕ੍ਰਿਸ਼ਨ, ਜਸਪਾਲ ਸ਼ਰਮਾ ਉਰਫ ਪਾਲੀ, ਯਸ਼ਪਾਲ ਜੋਸ਼ੀ, ਅਮਰਜੀਤ ਗੌੜ, ਸ਼ਿਸ਼ਪਾਲ ਸ਼ਰਮਾ, ਸੇਵਕ ਸ਼ਰਮਾ, ਚਰਨਜੀਤ ਸ਼ਰਮਾ ਆਦਿ ਸਭਾ ਦੇ ਮੈਂਬਰ ਹਾਜ਼ਰ ਸਨ।