ਫੂਡ ਪ੍ਰੋਡਕਟਸ ਉੱਪਰ ਸਹੀ ਤਰੀਕੇ ਨਾਲ ਐਕਸਪੈਰੀ ਡੇਟ ਨਾ ਲਿਖਣ ਤੇ ਹੋ ਸਕਦਾ ਹੈ ਭਾਰੀ ਜਰਮਾਨਾ…

ਫੂਡ ਪ੍ਰੋਡਕਟਸ ਤੇ ਐਕਸਪਾਇਰੀ ਡੇਟ ਲੱਭਣੀ ਕਿਉਂ ਪੈਂਦੀ ਹੈ?…. ਸਮਾਨ ਤੇ ਅਜਿਹੀ ਜਗ੍ਹਾ ਐਕਸਪੈਰੀ ਡੇਟ ਕਿਉਂ ਨਹੀਂ ਲਿਖੀ ਜਾਂਦੀ ਜਿੱਥੇ ਪੜਨਾ ਆਸਾਨ ਹੋਵੇ?….
ਹੰਡਿਆਇਆ- 02ਮਾਰਚ-ਐਕਸਪਾਇਰੀ ਡੇਟ ਤੋਂ ਬਾਅਦ ਕਿਸੇ ਵੀ ਚੀਜ਼ ਦਾ ਸੇਵਨ ਕਰਨਾ ਖਤਰਨਾਕ ਹੋ ਸਕਦਾ ਹੈ ਪ੍ਰੰਤੂ ਕੰਪਨੀਆਂ ਖਾਦ ਸਮੱਗਰੀ ਤੇ ਐਕਸਪੈਰੀ ਡੇਟ ਲਿਖਣ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਰੱਖਦੀਆਂ ਹਨ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਪ੍ਰੋਡਕਟ ਉੱਪਰ ਐਕਸਪੈਰੀ ਡੇਟ 3 ਐਮਐਮ ਫਾਊਂਟ ਵਿੱਚ ਨੀਲੇ, ਕਾਲੇ ਜਾਂ ਸਫੇਦ ਰੰਗ ਨਾਲ ਲਿਖਣੀ ਜਰੂਰੀ ਹੈ। ਰੰਗ ਬੈਕਗਰਾਊਂਡ ਤੇ ਉਭਰ ਕੇ ਗ੍ਰਾਹਕ ਨੂੰ ਆਸਾਨੀ ਨਾਲ ਦਿਖੇ ਤਾਂ ਜੋ ਉਹ ਪੜ੍ਹ ਸਕਣ। ਪ੍ਰੰਤੂ ਚਾਕਲੇਟ ,ਬਿਸਕੁਟ, ਬਰੈਡ, ਕੋਲ ਡਰਿੰਕ, ਟੁਥ ਪੇਸਟ ਵਰਗੇ ਸਮਾਨ ਵਿੱਚ ਐਕਸਪੈਰੀ ਡੇਟ ਛੁਪੇ ਹੋਏ ਤਰੀਕੇ ਨਾਲ ਲਿਖੀ ਹੁੰਦੀ ਹੈ। ਕਈ ਵਾਰ ਟਿਊਬ ਜਾਂ ਬੋਤਲ ਉੱਪਰ ਉਕੇਰ ਦਿੰਦੇ ਹਨ। ਜੋ ਆਸਾਨੀ ਨਾਲ ਪੜੇ ਹੀ ਨਹੀਂ ਜਾਂਦੀ। ਹਾਲਾਂਕਿ ਉਪਭੋਗਤਾ ਮਾਮਲਿਆਂ ਵਿੱਚ ਮੰਤਰਾਲਿਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੇਵਲਿੰਗ ਚੇਤਾਵਨੀ ਅਤੇ ਐਕਸਪਾਇਰੀ ਡੇਟ ਦੇ ਨਿਯਮਾਂ ਦਾ ਉਲੰਘਣ ਕਰਨ ਤੇ ਕਾਰਵਾਈ ਕੀਤੀ ਜਾਂਦੀ ਹੈ। 2023 ਵਿੱਚ ਅਜਿਹੇ ਮਾਮਲਿਆਂ ਵਿੱਚ 4120 ਸੈਂਪਲਿੰਗ ਕੀਤੀ ਗਈ, ਡਿਫਾਲਟਰਾਂ ਤੋਂ 2.7 ਕਰੋੜ ਰੁਪਆ ਜੁਰਮਾਨਾ ਵਸੂਲ ਕੀਤਾ ਗਿਆ।
ਨਿਯਮ:
1.ਪੈਕਟ ਤੇ ਬਾਰ ਕੋਡ ਲਗਾਉਣਾ ਜਰੂਰੀ, ਜਿਸ ਵਿੱਚ ਪ੍ਰੋਡਕਟ ਦੇ ਸਾਰੇ ਜਾਣਕਾਰੀ ਰਹੇ।
2. ਖਾਣ ਵਾਲੇ ਹਰੇਕ ਸਮੱਗਰੀ ਤੇ ਐਕਸਪੈਰੀਡੇਟ ਲਿਖਣਾ ਜਰੂਰੀ ਹੁੰਦਾ ਹੈ। ਹਲਵਾਈਆਂ ਦੀ ਦੁਕਾਨ ਤੇ ਵੀ ਮਿਠਾਈਆਂ ਤੇ ਉਲੇਖ ਕਰਨਾ ਜਰੂਰੀ।
3. ਐਕਸਪਾਰੀ ਡੇਟ ਗਰਾਹਕਾਂ ਨੂੰ ਆਸਾਨੀ ਨਾਲ ਮਿਲ ਜਾਵੇ ਅਤੇ ਸਮਝ ਆਵੇ। ਫੋਂਟ ਸਾਈਜ਼ ਤਿੰਨ ਐਮਐਮ ਤੋਂ ਘੱਟ ਨਾ ਹੋਵੇ।
4. ਖਾਣ ਪੀਣ ਦੀਆਂ ਚੀਜ਼ਾਂ, ਦਵਾ ਅਤੇ ਕੋਸਮੈਟਿਕਸ ਦੇ ਐਕਸਪਾਇਰੀ ਡੇਟ ਸਾਫ ਲਿਖੀ ਹੋਵੇ। ਲੇਵਲ ਨਹੀਂ ਚਿਪਕਾ ਸਕਦੇ।
5. ਜਾਣਕਾਰੀ ਦਾ ਲੈਵਲ, ਪੈਕਟ ਦੇ ਸਾਈਜ਼ ਦਾ 40% ਹੋਵੇ। ਫਰੰਟ ਦੇ ਸੱਜੇ ਕੋਨੇ ਵਿੱਚ ਗਰੀਨ ਜਾਂ ਲਾਲ ਬਿੰਦੀ ਨਾਲ ਸਾਕਾਹਾਰੀ ਜਾ ਮਾਸਾਹਾਰੀ ਦਾ ਨਿਸ਼ਾਨ ਜਰੂਰੀ ਹੈ।
ਨਿਯਮ ਦਾ ਉਲੰਘਣ ਦੇਖਣ ਤੇ ਕਿਸ ਤਰ੍ਹਾਂ ਸ਼ਿਕਾਇਤ ਕੀਤੀ ਜਾਵੇ:-
ਜਿਲੇ ਦੇ ਫੂਡ ਸੇਫਟੀ ਕਮਿਸ਼ਨਰ ਨੂੰ ਐਕਸਪੈਰੀ ਡੇਟ ਵਿੱਚ ਗੜਬੜੀ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਪਭੋਗਤਾ ਫਾਰਮ ਜਾਂ ਜਾਗੋ ਗ੍ਰਾਹਕ ਜਾਗੋ ਪੋਰਟਲ ਤੇ ਆਨਲਾਈਨ ਸ਼ਿਕਾਇਤ ਵੀ ਕਰ ਸਕਦੇ ਹਾਂ। ਗਲਤ ਬਰਾਂਡ ਅਤੇ ਲੇਬਲ ਵਿੱਚ ਗੜਬੜੀ ਦੇ ਆਰੋਪ ਸਾਬਤ ਹੋਣ ਤੇ ਨਿਰਮਾਤਾ, ਦੁਕਾਨਦਾਰ, ਰਟੇਲਰ ਜਾਂ ਕਿਸੇ ਨੂੰ ਵੀ 10 ਹਜਾਰ ਤੋਂ 3 ਲੱਖ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।