ਅਵਤਾਰ ਸਿੰਘ ਅਤੇ ਸੁਰਿੰਦਰ ਪਾਲ ਕੋਟੀਆ ਦੀ ਰਿਟਾਇਰਮੈਂਟ ਤੇ ਸਨਮਾਨ……

ਹੰਡਿਆਇਆ-28ਫਰਵਰੀ-ਨਗਰ ਪੰਚਾਇਤ ਹੰਡਿਆਇਆ ਵਿਖੇ ਜੂਨੀਅਰ ਅਸਿਸਟੈਂਟ ਦੀ ਡਿਊਟੀ ਨਿਭਾਉਣ ਵਾਲੀ ਸ: ਅਵਤਾਰ ਸਿੰਘ ਅਤੇ ਕਲਰਕ ਦੀ ਡਿਊਟੀ ਨਿਭਾਉਣ ਵਾਲੇ ਸੁਰਿੰਦਰ ਪਾਲ ਕੋਟੀਆ ਦੀ ਰਿਟਾਇਰਮੈਂਟ ਮੌਕੇ, ਉਨ੍ਹਾਂ ਦੇ ਸਨਮਾਨ ਵਿੱਚ ਉਨ੍ਹਾਂ ਨੂੰ ਨਗਰ ਪੰਚਾਇਤ ਦੇ ਸਮੁੱਚੇ ਸਟਾਫ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਕਸਬਾ ਹੰਡਿਆਇਆ ਨੂੰ ਦਿੱਤੀਆਂ ਸੇਵਾਵਾਂ ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਸਮੇਂ ਗੋਬਿੰਦ ਪਾਲ ਬਾਂਸਲ, ਕਰਮਚਾਰੀ ਨਗਰ ਕੌਂਸਲ ਬਰਨਾਲਾ ਵੱਲੋਂ ਅਵਤਾਰ ਸਿੰਘ ਅਤੇ ਸੁਰਿੰਦਰ ਪਾਲ ਕੋਟੀਆ ਦੇ ਪੂਰੇ ਜੀਵਨ ਦੀ ਜਾਣਕਾਰੀ ਸਾਂਝੀ ਕੀਤੀ ਗਈ, ਉਨ੍ਹਾਂ ਵੱਲੋਂ ਤਨਦੇਹੀ ਨਾਲ ਨਿਭਾਈ ਗਈ ਡਿਊਟੀ ਪ੍ਰਤੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਸਮੇਂ ਲੇਖਾਕਾਰ ਸ੍ਰੀ ਰਜਨੀਸ ਕੁਮਾਰ ਜੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਅਵਤਾਰ ਸਿੰਘ ਅਤੇ ਸੁਰਿੰਦਰ ਪਾਲ ਕੋਟੀਆ ਦੇ ਕੰਮ ਦੀ ਪ੍ਰਸੰਸਾ ਕੀਤੀ ਗਈ। ਪ੍ਰੈਸ ਕਲੱਬ ਹੰਡਿਆਇਆ ਵੱਲੋਂ ਪੱਤਰਕਾਰ ਬੰਧਨਤੋੜ ਸਿੰਘ, ਗੁਰਜੀਤ ਸਿੰਘ ਅਤੇ ਰਾਕੇਸ਼ ਜੇਠੀ ਨੇ ਅਵਤਾਰ ਸਿੰਘ ਅਤੇ ਸੁਰਿੰਦਰ ਪਾਲ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਸਮੇਂ ਸੱਤਪਾਲ ਇੰਸਪੈਕਟਰ, ਕਾਰਜ ਸਾਧਕ ਅਫਸਰ ਵਿਸ਼ਾਲਦੀਪ, ਸੁਭਾਸ਼ ਚੰਦ ਜੂਨੀਅਰ ਇੰਜੀਨੀਅਰ, ਏਐਮਈ ਸਲੀਮ ਮੁਹੰਮਦ ਤੇ ਗਗਨਜੀਤ ਸਿੰਘ ਵਾਲੀਆ, ਠੇਕੇਦਾਰ ਮਲਕੀਤ ਸਿੰਘ, ਸ: ਕਮਲਦੀਪ ਸਿੰਘ ਜੂਨੀਅਰ ਸਹਾਇਕ, ਸ: ਨਾਇਬ ਸਿੰਘ, ਸ: ਰਣਜੀਤ ਸਿੰਘ ਕਲਰਕ, ਸ: ਵਰਿੰਦਰਪਾਲ ਸਿੰਘ ਕੰਪਿਊਟਰ ਅਪਰੇਟਰ, ਸੁਮੇਸ਼ਵਰ ਸਿੰਗਲਾ, ਸ੍ਰੀ ਵਿਜੇ ਕੁਮਾਰ, ਸ੍ਰੀ ਮਦਨ ਲਾਲ, ਸ੍ਰੀਮਤੀ ਰਾਣੀ, ਸੁਨੀਤਾ ਦੇਵੀ, ਕਿਰਨਾ, ਪੰਕਜ ਕੁਮਾਰ, ਰਵੀ ਕੁਮਾਰ,ਮੁਕੇਸ਼ ਕੁਮਾਰ, ਸੰਜੇ ਕੁਮਾਰ, ਸਾਗਰ ਸਿੰਘ, ਗੁਰਜੰਟ ਸਿੰਘ ਤੋ ਇਲਾਵਾ ਨਗਰ ਪੰਚਾਇਤ ਹੰਡਿਆਇਆ ਦੇ ਸਮੂਹ ਐਮਸੀ ਸਾਹਿਬਾਨ ਅਤੇ ਤਪਾ, ਧਨੌਲਾ ਤੇ ਬਰਨਾਲਾ ਨਗਰ ਕੌਂਸਲ ਦੇ ਸਮੂਹ ਸਟਾਫ ਕਰਮਚਾਰੀ ਹਾਜ਼ਰ ਸਨ।