ਸਕੂਲ ਚੀਮਾ ਜੋਧਪੁਰ ਵਿਖੇ ਬਿਊਟੀ ਐਂਡ ਵੈਲਨੈਸ ਅਧੀਨ ਵਿਦਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ….

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਮਾ ਜੋਧਪੁਰ ਵਿਖੇ ਅੱਜ ਬਿਊਟੀ ਐਂਡ ਵੈਲਨੈਸ (ਐਨ ਐਸ ਕਿਉ ਐਫ) ਅਧੀਨ ਵਿਦਿਆਰਥੀਆਂ ਨੂੰ ਕੰਮ ਸਿੱਖਣ ਲਈ ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਬੱਚਿਆਂ ਨੂੰ ਕਿਹਾ ਕਿ ਇਹਨਾਂ ਬਿਊਟੀ ਥੈਰੇਪਿਸਟ ਟੂਲ ਕਿੱਟ ਦਾ ਉਦੇਸ਼ ਤੁਹਾਨੂੰ ਕੰਮ ਸਿੱਖਣ ਦੇ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਤੁਸੀਂ ਕੰਮ ਸਿੱਖ ਕੇ ਇੰਡਸਟਰੀ ਵਿੱਚ ਆਪਣਾ ਨਾਮ ਕਰ ਸਕੋ। ਇਸ ਮੌਕੇ ਬਿਊਟੀ ਐਂਡ ਵੈਲਨੈਸ ਇੰਚਾਰਜ ਵੀਂ ਟੀ ਕਮਲੇਸ਼ ਕੌਰ ਨੇ ਦੱਸਿਆ ਕੀ ਇਸ ਸੈਸ਼ਨ ਵਿੱਚ 18 ਵਿਦਿਆਰਥੀਆਂ ਨੇ ਐਨਐਸ ਕਿਉ ਐਫ ਅਧੀਨ ਬਿਊਟੀ ਥੈਰੇਪਿਸਟ ਦੀ ਸਿੱਖਿਆ ਲਈ ਹੈ। ਇਸ ਲਈ 18 ਵਿਦਿਆਰਥੀਆਂ ਨੂੰ ਹੀ ਇਹ ਟੂਲ ਕਿੱਟਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਲਾਇਬ੍ਰੇਰੀਅਨ ਕੁਲਦੀਪ ਕੌਰ ਲੈਕਚਰਰ ਯੁਵਰਾਜ ਕੈਰੀਅਰ ਗਾਈਡੈਂਸ ਇਨਚਾਰਜ ਜਤਿੰਦਰ ਜੋਸ਼ੀ ਮੀਨਾਕਸ਼ੀ,ਅਮਨਦੀਪ ਕੌਰ,ਪਾਇਲ ਗਰਗ ਪੂਨਮ ਸ਼ਰਮਾ ਲਲਿਤਾ ਰਿਸ਼ੂ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।