ਸ਼ਿਵ ਪਰਿਵਾਰ ਕਾਵੜ ਸੰਘ ਵੱਲੋਂ ਬੜੀ ਧੂਮ ਧਾਮ ਨਾਲ ਮਨਾਈ ਮਹਾ ਸ਼ਿਵਰਾਤਰੀ ਦੀ ਰਾਤ ਅਤੇ ਅਗਲੇ ਦਿਨ ਲਗਾਇਆ ਲੰਗਰ……

0
primekhabarpunjab Shiv Pariwar Kavanrh Sang

ਹੰਡਿਆਇਆ-27ਫਰਵਰੀ-ਸ਼ਿਵ ਪਰਿਵਾਰ ਕਾਂਵੜ ਸੰਘ ਹੰਡਿਆਇਆ ਦੇ ਮੈਂਬਰਾਂ ਵੱਲੋ ਸ਼ਿਵਰਾਤਰੀ ਦੀ ਰਾਤ ਹੰਡਿਆਇਆ ਵਿਖੇ ਭਗਵਾਨ ਸ਼ਿਵ ਦੇ ਡੇਰੇ ਵਿੱਚ ਗੰਗਾਂ ਜਲ ਨਾਲ ਸ਼ਿਵਲਿੰਗ ਦੀ ਪੂਜਾ ਅਰਚਨਾ ਕੀਤੀ ਅਤੇ ਝਾਕੀਆਂ ਪੇਸ਼ ਕੀਤੀਆਂ। ਅਗਲੇ ਦਿਨ ਲੋਕਾਂ ਲਈ ਆਲੂ ਪੂਰੀ ਦਾ ਲੰਗਰ ਲਗਾਇਆ ਗਿਆ ।ਇਹਨਾ ਗੱਲਾਂ ਦਾ ਪ੍ਰਗਟਾਵਾ ਕਰਦਿਆ ਸ਼ਿਵ ਪਰਿਵਾਰ ਕਾਂਵੜ ਸੰਘ ਹੰਡਿਆਇਆ ਦੇ ਪ੍ਰਧਾਨ ਰਜਿੰਦਰ ਕੁਮਾਰ ਭੱਪਾ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਇਸ ਪਾਵਨ ਮੌਕੇ ਸ਼ਿਵ ਭਗਤਾਂ ਦੁਆਰਾ  ਗੰਗਾਂ ਜਲ ਨਾਲ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਪਰਮਾਤਮਾ ਅੱਗੇ ਸਾਰੀ ਦੁਨੀਆ ਵਿੱਚ ਸੁੱਖ ਸ਼ਾਤੀ ਦੀ ਕਾਮਨਾ ਕੀਤੀ ਜਾਂਦੀ ਹੈ।ਇਸ ਮੌਕੇ ਰਜਿੰਦਰ ਕੁਮਾਰ ਭੱਪਾ ਦੇ ਨਾਲ ਪ੍ਰਭਦਿਆਲ,ਮਨਪ੍ਰੀਤ, ਬਨਾਰਸੀ ਸ਼ਾਹ, ਸਨੀ,ਪ੍ਰਦੀਪ ਕੁਮਾਰ, ਦਰਸ਼ਨ ਦਾਸ,ਲਖਵਿੰਦਰ ਸ਼ਰਮਾ ਅਤੇ ਮਿੱਠਾ ਸਿੰਘ ਵੀ ਹਾਜਿਰ ਸਨ।

About The Author

Leave a Reply

Your email address will not be published. Required fields are marked *