ਮਹਾ ਸ਼ਿਵਰਾਤਰੀ ਮੋਕੇ ਸ਼ਿਵ ਕੈਲਾਸ਼ੀ ਤ੍ਰਿਵੈਣੀ ਮੰਦਿਰ ਵਿਖੇ ਲਾਇਆ ਚਾਹ ਪਕੋੜਿਆ ਦਾ ਲੰਗਰ……

0
primekhabarpunjab ShivMandir

ਬਰਨਾਲਾ – 27 ਫਰਵਰੀ -ਬਾਲਮਿਕੀ ਚੌਕ ਵਿਖੇ ਸਥਿਤ ਸ਼ਿਵ ਕੈਲਾਸ਼ੀ ਤ੍ਰਿਵੈਣੀ ਮੰਦਿਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਜਾਣਕਾਰੀ ਦਿੰਦਿਆ ਮੰਦਿਰ ਦੇ ਪ੍ਰਧਾਨ ਜਗਦੀਪ ਸ਼ਰਮਾ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਤਿਉਹਾਰ ਸਬੰਧੀ ਮੰਦਿਰ ਕਮੇਟੀ ਵੱਲੋ ਢੁਕਵੇ ਪ੍ਰਬੰਧ ਕੀਤੇ ਗਏ ਹਨ ਜਿਥੇ ਸ਼ਿਵ ਮੰਦਰ ਵਿਚ ਜਲ ਚੜਾਉਣ ਵਾਲੇ ਸ਼ਰਧਾਲੂਆ ਲਈ ਫਲ ਫਰੂਟ ਅਤੇ ਗਰਮ ਚਾਹ ਪਕੋੜਿਆ ਦਾ ਲੰਗਰ ਲਗਾਇਆ ਗਿਆ। ਮੰਦਿਰ ਦੇ ਪੁਜਾਰੀ ਰਤਨ ਪ੍ਰਕਾਸ਼ ਨੇ ਮਹਾ ਸ਼ਿਵਰਾਤਰੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਭ ਦਾ ਮਾਲਕ ਇਕ ਹੈ, ਫਿਰ ਵੀ ਸੰਸਾਰ ਵੰਡਿਆ ਹੋਇਆ ਕਿਉ ਹੈ ।ਉਹਨਾ ਨੇ ਸ਼ਾਤੀ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਅਤੇ ਜੋ ਵੀ ਸਮਾਜਿਕ ਬੁਰਾਈਆ ਹਨ ਉਹ ਖਤਮ ਹੋਣੀਆ ਚਾਹੀਦੀਆ ਹਨ ।ਇਸ ਮੋਕੇ ਜਗਦੀਪ ਸ਼ਰਮਾ ,ਰਣਜੀਤ ਸ਼ਰਮਾ ਜੀਤ ,ਸਨਦੀਪ ਸ਼ਰਮਾ ,ਭੂਸ਼ਣ ਸੂਦ ,ਮਾਸਟਰ ਅਮਰਨਾਥ ਸ਼ਰਮਾ,ਰਤਨ ਪ੍ਰਕਾਸ਼ ,ਡਾ ,ਕੁਲਵਿੰਦਰ ਸ਼ਰਮਾ ,ਕ੍ਰਿਸ਼ਨ ਗੋਪਾਲ ਸ਼ਰਮਾ,ਦੇਵ ਬਾਬਾ ,ਭਾਰਤੀ ਪੰਡਤ, ਸੁਸ਼ੀਲ ਸ਼ੀਲਾ ,ਗੋਰਾ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *