ਵਿਆਹੁਤਾ ਦੀ ਭੇਦ ਭਰੀ ਹਾਲਤ ਵਿੱਚ ਹੋਈ ਮੌਤ…… ਸਹੁਰੇ ਪਰਿਵਾਰ ਤੇ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਇਲਜ਼ਾਮ
ਬਰਨਾਲਾ -15 ਫਰਵਰੀ-ਹੰਡਿਆਇਆ- ਬਰਨਾਲਾ ਰੋਡ ਤੇ ਸਥਿਤ ਗੁਰਦੁਆਰਾ ਪ੍ਰਗਟਸਰ ਸਾਹਿਬ ਦੇ ਸਾਹਮਣੇ ਕਰਿਆਣੇ ਦੀ ਦੁਕਾਨ ਦੇ ਪਿਛਲੇ ਪਾਸੇ ਹੀ ਰਿਹਾਇਸ਼ ਵਿੱਚ ਸ਼ੁੱਕਰਵਾਰ ਕਰੀਬ 11:00 ਵਜੇ ਵਿਆਹੁਤਾ ਔਰਤ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਟੂ ਬਰਨਾਲਾ ਦੇ ਐਸਐਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਹੰਡਿਆਇਆ ਰੋਡ ਤੇ ਇੱਕ ਘਰ ਵਿੱਚ ਵਿਆਹੁਤਾ ਔਰਤ ਸੋਨੀਆ (36) ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਔਰਤ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਸੋਨੀਆ ਦੇ ਪਤੀ, ਸੱਸ ਤੇ ਸਹੁਰੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਸੋਨੀਆ ਰਾਣੀ ਦੇ ਪਿਤਾ ਅਸਵਨੀ ਕੁਮਾਰ ਨੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾ ਦੀ ਧੀ ਨੇ ਕੱਲ੍ਹ ਹੀ ਫੋਨ ਰਾਹੀ ਉਨ੍ਹਾਂ ਨੂੰ ਦੱਸਿਆ ਸੀ ਉਸ ਦਾ ਸਹੁਰਾ ਉਸ ਨਾਲ ਜਿਸਮਾਨੀ ਤੌਰ ’ਤੇ ਛੇੜਛਾੜ ਕਰਦਾ ਹੈ। ਜਿਸ ਸਬੰਧੀ ਇਹ ਘਟਨਾ ਉਸ ਨੇ ਆਪਣੇ ਪਤੀ ਸੰਦੀਪ ਸਿੰਘ ਨੂੰ ਵੀ ਦੱਸੀ ਸੀ ਅਤੇ ਸੱਸ ਰਘਵੀਰ ਕੌਰ ਨੂੰ ਵੀ ਇਸ ਘਟਨਾ ਤੋਂ ਜਾਣੁ ਕਰਵਾਇਆ ਸੀ। ਉਨ੍ਹਾਂ ਸਾਰਿਆਂ ਨੇ ਤੈਸ ’ਚ ਆ ਕੇ ਸਾਡੀ ਧੀ ਨਾਲ ਹੱਥੋਪਾਈ ਕੀਤੀ ਤੇ ਕਮਰੇ ’ਚ ਬੰਦ ਕਰ ਦਿੱਤਾ। ਉਸ ਸਮੇਂ ਮੇਰੀ ਲੜਕੀ ਫੋਨ ਪਰ ਰੋ ਰਹੀ ਸੀ। ਉਨ੍ਹਾਂ ਆਪਣੀ ਧੀ ਨੂੰ ਦਿਲਾਸਾ ਦਿੱਤਾ ਸੀ ਉਹ ਕੁੱਝ ਮੋਹਤਵਰ ਵਿਅਕਤੀਆਂ ਨੂੰ ਪੰਚਾਇਤੀ ਤੌਰ ’ਤੇ ਲੈ ਕੇ ਗੱਲ ਕਰਨਗੇ। ਪਰ ਅੱਜ ਉਨ੍ਹਾਂ ਦੀ ਧੀ ਇਸ ਦੁਨੀਆਂ ’ਤੇ ਨਹੀਂ ਰਹੀ ਇਹ ਵਿਥਿਆ ਪਰਿਵਾਰ ਨੇ ਰੋ ਰੋ ਕੇ ਦੱਸੀ।
ਅਸਵਨੀ ਕੁਮਾਰ ਦੱਸਿਆ ਕਿ ਨੇ ਉਨ੍ਹਾਂ ਨੂੰ ਕਰੀਬ 11:30 ਵਜੇ ਬਰਨਾਲਾ ਤੋਂ ਫੋਨ ਆਇਆ ਜਿਸ ’ਚ ਉਨ੍ਹਾਂ ਦੱਸਿਆ ਕਿ ਤੁਹਡੀ ਲੜਕੀ ਸੋਨੀਆ ਰਾਣੀ ਨੂੰ ਕੁੱਝ ਹੋ ਗਿਆ ਹੈ, ਤੁਸੀ ਜਲਦੀ ਬਰਨਾਲਾ ਪਹੁੰਚੋਂ। ਫਿਰ ਉਸ ਤੋਂ ਬਾਅਦ ਉਨ੍ਹਾਂ ਦੇ ਜਵਾਈ ਸੰਦੀਪ ਸਿੰਘ ਦਾ ਵੀ ਫੋਨ ਆਇਆ। ਜਿਸ ਦੇ ਉਨ੍ਹਾ ਤੁਰੰਤ ਆਪਣੀ ਪਤਨੀ ਨੀਲਮ ਕੁਮਾਰੀ ਤੇ ਆਪਣੇ ਗੁਆਂਢੀ ਤੇ ਹੋਰ ਤਪਾ ਵਾਸੀਆਂ ਨੂੰ ਨਾਲ ਲੈ ਕੇ ਆਪਣੀ ਧੀ ਦੇ ਸਹੁਰਾ ਪਰਿਵਾਰ ’ਚ ਪੁੱਜੇ, ਜਿੱਥੇ ਉਨ੍ਹਾਂ ਆ ਕੇ ਦੇਖਿਆ ਕਿ ਉਨ੍ਹਾਂ ਦੀ ਧੀ ਦੀ ਲੌਬੀ ’ਚ ਪਏ ਦੀਵਾਨ ਬੈੱਡ ’ਤੇ ਲਾਸ਼ ਢਕੀ ਹੋਈ ਸੀ। ਜਿਸ ’ਤੇ ਉਨ੍ਹਾਂ ਪੁਲਿਸ ਨੂੰ ਇਤਲਾਹ ਦਿੱਤੀ ਤੇ ਆਪਣੇ ਜਵਾਈ ਸੰਦੀਪ ਸਿੰਘ ਉਰਫ਼ ਸਨੀ, ਧੀ ਦੇ ਸਹੁਰੇ ਜਗਦੀਸ ਲਾਲ ਤੇ ਸੱਸ ਰਘਵੀਰ ਕੌਰ ਖਿਲਾਫ਼ ਕਾਨੂੰਨੀ ਕਾਰਵਾਈ ਲਈ ਚਾਰਾਜੋਈ ਕੀਤੀ।
ਜੇਠੀ ਜੀ ਤੁਸੀਂ ਵਧੀਆ ਖਬਰਾਂ ਪ੍ਰਕਾਸ਼ਿਤ ਕਰ ਰਹੇ ਹੋ ਆਸ ਕਰਦਾ ਹਾਂ ਤੁਹਾਡਾ ਇਹ ਪਲੇਟਫਾਰਮ ਚੰਗਾ ਚੱਲੇਗਾ। ਅੱਜ ਦੀ ਇਹ ਮ੍ਰਿਤਕ ਲੜਕੀ ਦੀ ਖਬਰ ਅਫਸੋਸ ਜਨਕ ਹੈ।