ਅਸਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਫਰਜੀ ਸਬ ਇੰਸਪੈਕਟਰ

ਮੋਹਾਲੀ-12 ਜਨਵਰੀ-ਮੋਹਾਲੀ ਵਿੱਚ ਪੁਲਿਸ ਦੀ ਵਰਦੀ ਪਾ ਕੇ ਘੁੰਮ ਰਹੇ ਇੱਕ ਫਰਜੀ ਸਭ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਇੱਕ ਨੌਜਵਾਨ ਪੁਲਿਸ ਦੀ ਵਰਦੀ ਵਿੱਚ ਬਾਜ਼ਾਰ ਦੀ ਚੈਕਿੰਗ ਕਰ ਰਿਹਾ ਸੀ ਅਤੇ ਰੋਬ ਦਿਖਾਉਣ ਲਈ ਲੋਕਾਂ ਨਾਲ ਗਾਲੀ ਗਲੋਚ ਤੇ ਦੁਰਵਿਵਹਾਰ ਕਰ ਰਿਹਾ ਸੀ। ਨੌਜਵਾਨ ਦੀ ਪਹਿਛਾਣ ਮਨਦੀਪ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਥਾਣਾ ਮਟੋਰ ਦੀ ਪੁਲਿਸ ਨੇ ਮੁਲਜ਼ਮ ਖਿਲਾਫ ਧਾਰਾ 204 ਅਤੇ 205 ਦੇ ਤਹਿਤ ਕੇਸ ਦਰਜ ਕਰ ਲਿਆ ਹੈ।