ਸ.ਸ.ਸਕੂਲ ਖੁੱਡੀ ਕਲਾਂ ਵਿੱਚ ਕਰਵਾਈ ਸਲਾਨਾ ਅਥਲੈਟਿਕ ਮੀਟ

0
Prime Khabar Punjab Khui kalan

ਹੰਡਿਆਇਆ -11ਜਨਵਰੀ -ਸਰਕਾਰੀ ਸਕੂਲ ਖੁੱਡੀ ਕਲਾਂ ਡੀ.ਈ.ਓ.(ਸੈ.ਸਿ) ਦੀ ਰਹਿਨਮਾਈ ਹੇਠ ਸਕੂਲ ਇੰਚਾਰਜ ਸ੍ਰੀਮਤੀ ਅਵਿਨਾਸ਼ ਕੌਰ ਦੀ ਯੋਗ ਅਗਵਾਈ ਵਿੱਚ ਸਕੂਲ ਵਿੱਚ ਮਿਤੀ 10 ਜਨਵਰੀ 2025 ਨੂੰ ਸਲਾਨਾ ਅੰਤਰ ਹਾਊਸ ਅਥਲੈਟਿਕ ਮੀਟ ਕਰਵਾਈ ਗਈ, ਜਿਸ ਵਿੱਚ ਰਿਟਾਇਰਡ ਪ੍ਰਿੰਸੀਪਲ ਸਰਦਾਰ ਦਰਸ਼ਨ ਸਿੰਘ ਚੀਮਾ ਜੀ ਮੁੱਖ ਮਹਿਮਾਨ ਵਜੋਂ ਤੇ ਸੰਤ ਬਾਬਾ ਮੱਘਰ ਦਾਸ ਜੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਅਥਲੈਟਿਕ ਮੀਟ ਦੀ ਸ਼ੁਰੂਆਤ ਬਾਬਾ ਜੀ ਵੱਲੋਂ ਗੁਬਾਰੇ ਛੱਡ ਕੇ ਕੀਤੀ ਗਈ। ਸਾਰੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤੀ ਗਈ ਪ੍ਰਿੰਸੀਪਲ ਦਰਸ਼ਨ ਸਿੰਘ ਚੀਮਾ ਜੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਰਪੰਚ ਸਰਦਾਰ ਸਿਮਰਜੀਤ ਸਿੰਘ ਸਿਮੀ, ਸਰਦਾਰ ਰੂਪ ਸਿੰਘ ਚੇਅਰਮੈਨ ਐਸ ਐਮ ਸੀ, ਪੰਚਾਇਤ ਮੈਂਬਰ ਸਰਦਾਰ ਬੂਟਾ ਸਿੰਘ, ਐਸ .ਐਮ.ਸੀ.ਮੈਂਬਰ ਸਰਦਾਰ ਬਲਵੰਤ ਸਿੰਘ ਭੱਟੀ , ਰਿਟਾਇਰਡ ਲੈਕਚਰਰ ਸਰਦਾਰ ਇੰਦਰਜੀਤ ਸਿੰਘ , ਰਿਟਾਇਰਡ ਅਧਿਆਪਕ ਸਰਦਾਰ ਮਹਿੰਦਰ ਸਿੰਘ, ਰਿਟਾਇਰਡ ਲੈਕਚਰਰ ਸ੍ਰੀਮਤੀ ਚਰਨਜੀਤ ਕੌਰ ,ਰਿਟਾਇਰਡ ਲੈਕਚਰਰ ਸ੍ਰੀਮਤੀ ਸਵਰਨਜੀਤ ਕੌਰ ,ਲੈਕਚਰਰ ਸਰੀਰਕ ਸਿੱਖਿਆ ਸ੍ਰੀਮਤੀ ਪਰਮਜੀਤ ਕੌਰ, ਡਾਕਟਰ ਸ਼੍ਰੀਮਤੀ ਡਿੰਪਲ( ਸਰਕਾਰੀ ਡਿਸਪੈਂਸਰੀ ਖੁੱਡੀ ਕਲਾਂ )ਅਤੇ ਐਸ.ਐਮ.ਸੀ ਮੈਂਬਰਾਂ ਨੇ ਪ੍ਰਧਾਨਗੀ ਕਰਦੇ ਹੋਏ ਵਿਸ਼ੇਸ਼ ਰੂਪ ਵਿੱਚ ਰੂਪ ਵਿੱਚ ਮਾਰਚ ਪਾਸਟ ਦੌਰਾਨ ਸਲਾਮੀ ਲਈ ।ਨੈਸ਼ਨਲ ਗੋਲਡ ਮੈਡਲ ਜੇਤੂ ਖਿਡਾਰੀ ਪ੍ਰਦੀਪ ਸਿੰਘ ਟੀਨੂ ਨੇ ਸਾਰੇ ਖਿਡਾਰੀਆਂ ਨੂੰ ਸੱਚੀ ਖੇਡ ਭਾਵਨਾ ਨਾਲ ਖੇਡਦੇ ਹੋਏ ਇਸ ਐਥਲੈਟਿਕ ਮੀਟ ਵਿੱਚ ਭਾਗ ਲੈਣ ਦੀ ਸਹੁੰ ਚੁਕਵਾਈ ਗਈ ਵੱਖ ਵੱਖ ਟਰੈਕ ਈਵੈਂਟ ਮੁਕਾਬਲੇ ਚਾਰੇ ਹਾਊਸ ਦੇ ਵਿਦਿਆਰਥੀਆਂ ਵਿਚਕਾਰ ਸਬ- ਜੂਨੀਅਰ ,ਜੂਨੀਅਰ ਅਤੇ ਸੀਨੀਅਰ ਤਿੰਨ ਵਰਗਾਂ ਵਿੱਚ ਕਰਵਾਏ ਗਏ ਮੁੰਡਿਆਂ ਵਿੱਚੋਂ ਸ਼ਿਵ ਪ੍ਰੀਤ ਸਿੰਘ ਨੈਸ਼ਨਲ ਸਿਲਵਰ ਮੈਡਲ ਜੇਤੂ ਖਿਡਾਰੀ ਅਤੇ ਕੁੜੀਆਂ ਵਿੱਚੋਂ ਅਨਮੋਲ ਪ੍ਰੀਤ ਕੌਰ ਖੋ ਖੋ ਦੀ ਸਟੇਟ ਪੱਧਰ ਦੀ ਖਿਡਾਰਨ ਬੈਸਟ ਐਥਲੀਟ ਚੁਣੇ ਗਏ।ਓਵਰਆਲ ਟਰਾਫੀ ਪ੍ਰੋਫੈਸਰ ਮੋਹਨ ਸਿੰਘ ਹਾਊਸ ਨੇ ਜਿੱਤੀ ,ਦੂਸਰੇ ਨੰਬਰ ਤੇ ਰਨਰ ਅਪ ਟਰਾਫੀ ਕਲਪਨਾ ਚਾਵਲਾ ਹਾਊਸ ਨੇ ਪ੍ਰਾਪਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਹਾਊਸ ਤੀਸਰੇ ਨੰਬਰ ਤੇ ਅਤੇ ਮੇਜਰ ਧਿਆਨ ਚੰਦ ਹਾਊਸ ਚੌਥੇ ਨੰਬਰ ਤੇ ਰਹੇ। ਪੰਜਾਬੀ ਅਧਿਆਪਕ ਸ੍ਰੀ ਅਰਵਿੰਦ ਸ਼ਰਮਾ ਅਤੇ ਡੀਪੀਈ ਸ਼੍ਰੀ ਮਨਜਿੰਦਰ ਸਿੰਘ ਜੀ ਨੇ ਇਸ ਐਥਲੈਟਿਕ ਮੀਟ ਦਾ ਪ੍ਰਬੰਧ ਸਮੂਹ ਸਟਾਫ ਦੇ ਸਹਿਯੋਗ ਸਦਕਾ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤਾ। ਸਕੂਲ ਦੇ ਸਾਰੇ ਵਿਦਿਆਰਥੀਆਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਸਮੇਂ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ। ਇਹ ਐਥਲੈਟਿਕ ਮੀਟ ਬਹੁਤ ਸ਼ਾਨਦਾਰ ਹੋ ਨਿਬੜੀ।

About The Author

Leave a Reply

Your email address will not be published. Required fields are marked *