ਧੁੰਦ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਦੀ ਮੌਤ

ਬਰਨਾਲਾ -10 ਜਨਵਰੀ -ਬਰਨਾਲਾ-ਲੁਧਿਆਣਾ ਹਾਈਵੇ ਤੇ ਪਿੰਡ ਵਜੀਦਕੇ ਕਲਾ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਲੜਕੀ ਦੇ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਇੱਟਾਂ ਦੀ ਇੱਕ ਭਰੀ ਟਰੈਕਟਰ ਟਰਾਲੀ ਠਿਕਰੀਵਾਲ ਰੋਡ ਤੋਂ ਮੇਨ ਹਾਈਵੇ ਉੱਪਰ ਚੜ ਰਹੀ ਸੀ ਤਾਂ ਬਰਨਾਲਾ ਸਾਈਡ ਤੋਂ ਆ ਰਹੀ ਪੀਆਰਟੀਸੀ ਬੱਸ ਉਸ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਬਸ ਸਵਾਰੀਆਂ ਕਾਫੀ ਜ਼ਖਮੀ ਹੋ ਗਈਆਂ। ਜਖਮੀ ਸਵਾਰੀਆਂ ਦੀ ਮਦਦ ਲਈ ਉਥੋਂ ਲੰਘ ਰਹੇ ਇੱਕ ਥਰੀ ਵੀਲਰ ਅਤੇ ਕਾਰ ਰੁਕ ਗਈ। ਧੁੰਦ ਬਹੁਤ ਜਿਆਦਾ ਹੋਣ ਕਾਰਨ ਵਿਜੀਬਿਲਿਟੀ ਜ਼ੀਰੋ ਬਰਾਬਰ ਹੀ ਸੀ।ਜਿਸ ਕਾਰਨ ਸੜਕ ਤੇ ਆ ਰਹੇ ਟਰਾਲੇ ਵਾਲੇ ਨੂੰ ਇਹ ਐਕਸੀਡੈਂਟ ਦਿਖਾਈ ਨਹੀਂ ਦਿੱਤਾ ਅਤੇ ਉਹ ਵੀ ਕਾਰ ਥਰੀ ਵੀਲਰ ਵਿੱਚ ਵੱਜਦਾ ਹੋਇਆ ਬੱਸ ਨਾਲ ਜਾ ਟਕਰਾਇਆ ਜਿਸ ਕਾਰਨ ਇੱਕ ਨੌਜਵਾਨ ਲੜਕੀ ਇਸ ਦੀ ਲਪੇਟ ਵਿੱਚ ਆ ਗਈ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਹਿਚਾਨ ਅਨੁਪ੍ਰੀਆ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਖੇੜੀ ਕਲਾ ਨੇੜੇ ਸ਼ੇਰਪੁਰ ਵਜੋਂ ਹੋਈ ਹੈ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰਕਸ਼ਾ ਫੋਰਸ ਦੀ ਟੀਮ ਤੁਰੰਤ ਮੌਕੇ ਤੇ ਪੁੱਜੀ ਅਤੇ ਲੋਕਾਂ ਦੀ ਮਦਦ ਨਾਲ ਜਖਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ।