ਖੰਡਰ ਹਾਲਤ ਵਿੱਚ ਪਈ ਧਰਮਸ਼ਾਲਾ ਦੀ ਡਿੱਗੀ ਛੱਤ

0
Prime khabar Punjab Dharmshala

ਹੰਡਿਆਇਆ -10 ਜਨਵਰੀ -ਹੰਡਿਆਇਆ ਵਿੱਚ ਸਾਈ ਮੰਦਰ ਦੇ ਨਜ਼ਦੀਕ ਡਕੌਂਤ(ਪੰਡਤਾਂ) ਦੀ ਧਰਮਸ਼ਾਲਾ ਦੀ ਛੱਤ ਡਿੱਗ ਜਾਣ ਨਾਲ ਵੱਡਾ ਹਾਦਸਾ ਵਾਪਰ ਗਿਆ, ਗਨੀਮਤ ਰਹੀ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਮਸ਼ਾਲਾ ਦੇ ਗਵਾਂਢੀ ਪੁੰਨੂ ਪੁੱਤਰ ਰਾਜਵਿੰਦਰ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਸ ਧਰਮਸ਼ਾਲਾ ਦੀ ਕੋਈ ਦੇਖਰੇਖ ਨਹੀਂ ਕਰ ਰਿਹਾ ਸੀ। ਜਿਸ ਕਾਰਨ ਧਰਮਸ਼ਾਲਾ ਕਾਫੀ ਖਸਤਾ ਹਾਲਤ ਵਿੱਚ ਸੀ। ਅੱਜ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਇਸ ਦੀ ਛੱਤ ਡਿੱਗ ਗਈ। ਉਹਨਾਂ ਅੱਗੇ ਗੱਲਬਾਤ ਕਰਦੇ ਆਂ ਦੱਸਿਆ ਕਿ ਧਰਮਸ਼ਾਲਾ ਦਾ ਅੱਗੇ ਵਾਲਾ ਹਿੱਸਾ ਵੀ ਛੇ ਸੱਤ ਸਾਲ ਪਹਿਲਾਂ ਗਿਰ ਗਿਆ ਸੀ ਜਿਸ ਕਾਰਨ ਉਹਨਾਂ ਦਾ ਅੱਠ ਸਾਲਾ ਦਾ ਬੇਟਾ ਛੱਤ ਹੇਠ ਆ ਕੇ ਮਾਰਿਆ ਗਿਆ ਸੀ।ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹੀਆਂ ਖੰਡਰ ਹੋਈਆਂ ਪਈਆਂ ਬਿਲਡਿੰਗਾਂ ਨੂੰ ਆਪ ਮੁਹਾਰੇ ਹੀ ਢਾਹ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।

About The Author

Leave a Reply

Your email address will not be published. Required fields are marked *