ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ

ਫਿਲੌਰ-10ਜਨਵਰੀ-ਫਿਲੌਰ ਦੇ ਪੁਲ ਉੱਪਰ ਦੋ ਬੱਸਾਂ ਦੇ ਆਪਸ ਵਿੱਚ ਟਕਰਾ ਜਾਣ ਨਾਲ ਭਿਆਨਕ ਹਾਦਸਾ ਵਾਪਰ ਗਿਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਯੂਪੀ ਰੋਡਵੇਜ਼ ਦੀ ਬੱਸ ਧੁੰਦ ਕਾਰਨ ਸਲੋ ਸਪੀਡ ਵਿੱਚ ਜਾ ਰਹੀ ਸੀ, ਪਿੱਛੋਂ ਤੇਜ ਸਪੀਡ ਵਿੱਚ ਆ ਰਹੀ ਪ੍ਰਾਈਵੇਟ ਸਲਿਪਰ ਬੱਸ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਕਾਰਨ ਯੂਪੀ ਰੋਡਵੇਜ਼ ਬੱਸ ਪੁੱਲ ਤੋਂ ਡਿੱਗਦੇ ਡਿੱਗਦੇ ਬਚ ਗਈ ਅਤੇ ਅੱਧ ਵਿੱਚਕਾਰ ਲਟਕ ਗਈ। ਯੂਪੀ ਰੋਡਵੇਜ਼ ਬੱਸ ਵਿੱਚ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਪ੍ਰਾਈਵੇਟ ਸਲਿਪਰ ਬਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਨਾਲ ਦੋਨਾਂ ਬੱਸਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਖਮੀ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ।