ਨਹੀਂ ਰੁਕ ਰਿਹਾ ਇਟੋਨ ਪਲਾਜਾ ਕੋਲ ਲੁੱਟ-ਖੋਹ ਦਾ ਸਿਲਸਿਲਾ

ਹੰਡਿਆਇਆ-09ਜਨਵਰੀ-ਬੀਤੀ ਰਾਤ ਹੰਡਿਆਇਆ ਦੇ ਇਟੋਨ ਪਲਾਜ਼ਾ ਕੋਲ ਇੱਕ ਬਾਈਕ ਸਵਾਰ ਨੂੰ ਘੇਰ ਕੇ ਕੁਝ ਲੋਕਾਂ ਦੁਆਰਾ ਲੁੱਟ ਖੋਹ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਦੀਪਕ ਨਾਮ ਦਾ ਵਿਅਕਤੀ ਜੋ ਤਪੇ ਦਾ ਰਹਿਣ ਵਾਲਾ ਹੈ, ਬਰਨਾਲਾ ਬੱਸ ਸਟੈਂਡ ਕੋਲ ਮੋਬਾਈਲਾਂ ਦੀ ਦੁਕਾਨ ਚਲਾਉਂਦਾ ਹੈ। ਦੀਪਕ ਹਰ ਸ਼ਾਮ ਬਰਨਾਲੇ ਤੋਂ ਤਪੇ ਬਾਇਕ ਤੇ ਆਪਣੇ ਘਰ ਜਾਂਦਾ ਸੀ। ਬੀਤੀ ਰਾਤ ਜਦੋਂ ਘਰ ਜਾਂਦੇ ਹੋਏ ਹੰਡਿਆਇਆ ਇਟੋਨ ਪਲਾਜਾ ਕੋਲ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸਨੂੰ ਘੇਰ ਕੇ ਉਸਦੇ ਸਿਰ ਤੇ ਰਾੜ ਮਾਰੀ ਅਤੇ ਉਸ ਤੋਂ ਨਗਦੀ ਲੁੱਟ ਲਈ। ਉਸ ਨੂੰ ਡੀਐਮਸੀ ਲੁਧਿਆਣਾ ਵਿੱਚ ਭਰਤੀ ਕਰਵਾਇਆ ਗਿਆ ਹੈ।ਇਥੇ ਦੱਸਣ ਯੋਗ ਹੈ ਕਿ ਹੰਡਿਆਇਆ ਦੇ ਵਾਈਐਸ ਸਕੂਲ ਅਤੇ ਇਟੋਨ ਪਲਾਜਾ ਕੋਲ ਪਹਿਲਾਂ ਵੀ ਲੁੱਟ-ਖੋਹ ਦੀਆ ਬਹੁਤ ਸਾਰੀਆਂ ਵਾਰਦਾਤਾਂ ਹੋ ਚੁੱਕੀਆਂ ਹਨ।