ਭੰਗੜਾ ਪਾਉਂਦੇ ਨੌਜਵਾਨ ਦੀ ਮੌਤ…

0
Prime khabar punjab Bhagra

ਪਟਿਆਲਾ-08ਜਨਵਰੀ-ਵਿਆਹ ਦਾ ਪ੍ਰੋਗਰਾਮ ਲਗਾਉਣ ਆਏ ਨੌਜਵਾਨ ਦੀ ਭੰਗੜਾ ਪਾਉਂਦੇ ਸਮੇਂ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਟਿਆਲਾ ਦੇ ਰਾਜਪੁਰਾ ਸਥਿਤ ਬੇਦੀ ਫਾਰਮ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਜਿਸ ਦੌਰਾਨ ਭੰਗੜਾ ਪਾਉਂਦੇ ਨੌਜਵਾਨ ਅਚਾਨਕ ਡਿੱਗ ਪਿਆ ਤੇ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬੱਬੂ ਦੇ ਰੂਪ ਵਿੱਚ ਹੋਈ ਹੈ ਜੋ ਪਟਿਆਲਾ ਜਿਲੇ ਦੇ ਰਾਜਪੁਰਾ ਸ਼ਹਿਰ ਦਾ ਰਹਿਣ ਵਾਲਾ ਹੈ। ਉਸ ਦੇ ਸਾਥੀ ਕਲਾਕਾਰਾਂ ਨੇ ਦੱਸਿਆ ਕਿ ਬੱਬੂ ਕਾਫੀ ਸਮੇਂ ਤੋਂ ਭੰਗੜਾ ਪਾਰਟੀ ਨਾਲ ਕੰਮ ਕਰ ਰਿਹਾ ਸੀ। ਉਹ ਅੱਜ ਵੀ ਸਟੇਜ ਤੇ ਆਪਣੇ ਪਰਫਾਰਮੈਂਸ ਦੇਣ ਆਇਆ ਸੀ ਪਰ ਅਚਾਨਕ ਸਟੇਜ ਤੇ ਭੰਗੜਾ ਪਾਉਂਦੇ ਸਮੇਂ ਉਸਨੂੰ ਚੱਕਰ ਆ ਗਿਆ ਅਤੇ ਉਹ ਡਿੱਗ ਪਿਆ। ਉਸ ਦੇ ਡਿੱਗਦੇ ਹੀ ਬਾਕੀ ਸਾਥੀ ਕਲਾਕਾਰਾਂ ਨੇ ਨੱਚਣਾ ਛੱਡ ਕੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਸਟੇਜ ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਲੋਕਾਂ ਨੇ ਪਾਣੀ ਛਿੜਕ ਕੇ ਉਸਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਨਹੀਂ ਉੱਠਿਆ। ਬੱਬੂ ਨੂੰ ਤੁਰੰਤ ਨਜ਼ਦੀਕ ਹਸਪਤਾਲ ਲਿਆਇਆ ਗਿਆ ਪ੍ਰੰਤੂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

About The Author

Leave a Reply

Your email address will not be published. Required fields are marked *