ਐਚਐਮਪੀਵੀ ਵਾਇਰਸ ਕਰੋਨਾ ਜਿੰਨਾ ਗੰਭੀਰ ਨਹੀਂ ਹੈ: ਡਾ: ਬਲਵੀਰ ਸਿੰਘ

ਚੰਡੀਗੜ੍ਹ-8ਜਨਵਰੀ-ਜਿੱਥੇ ਸਾਰੀ ਦੁਨੀਆ ਕੋਵਿਡ 19 ਦਾ ਬੁਰਾ ਸਮਾਂ ਲੰਘਾ ਚੁੱਕੀ ਹੈ ਉਥੇ ਹੀ ਫੈਲ ਰਹੇ ਐਚਐਮਪੀਵੀ ਵਾਇਰਸ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਚੀਨ ਤੋ ਫੈਲਣ ਵਾਲੇ ਇਸ ਇਨਫੈਕਸ਼ਨ ਨੇ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਨਾਲ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ। ਕੁਝ ਦਿਨ ਪਹਿਲਾਂ ਭਾਰਤ ਸਰਕਾਰ ਦੇ ਸਿਹਤ ਵਿਭਾਗ ਨੇ ਸਾਰੇ ਦੇਸ਼ ਵਿੱਚ ਅਲਰਟ ਜਾਰੀ ਕੀਤਾ ਸੀ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਾਫ ਤੌਰ ਤੇ ਕਿਹਾ ਹੈ ਕਿ ਜਨਤਾ ਨੂੰ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕੋਈ ਕੇਸ ਨਹੀਂ ਆਇਆ ਫਿਰ ਵੀ ਅਸੀਂ ਟੈਸਟਿੰਗ ਅਤੇ ਟ੍ਰੀਟਮੈਂਟ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਜੇਕਰ ਕਿਸੇ ਨੂੰ ਛਿੱਕਾ ਆਉਂਦੀਆਂ ਹਨ ਤਾਂ ਉਹ ਮਾਸਕ ਦੀ ਵਰਤੋਂ ਕਰਨ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਰਾਜ ਸਰਕਾਰ, ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹੈ ਅਤੇ ਵਾਇਰਸ ਦੇ ਫੈਲਣ ਨਾਲ ਉਤਪੰਨ ਹੋਣ ਵਾਲੀ ਕਿਸੇ ਵੀ ਸਥਿਤੀ ਲਈ ਤਿਆਰ ਹਨ। ਉਨਾਂ ਨੇ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਭੀੜਭਾੜ ਵਾਲੇ ਜਗ੍ਹਾ ਤੇ ਮਾਸ ਪਾ ਕੇ ਜਾਣ ਦੀ ਸਲਾਹ ਦਿੱਤੀ ਹੈ।
ਉਹਨਾਂ ਅੱਗੇ ਕਿਹਾ ਕਿ ਇਹ ਵਾਇਰਸ ਕਰੋਨਾ ਜਿੰਨਾ ਗੰਭੀਰ ਨਹੀਂ ਹੈ। ਇਹ ਹਲਕਾ ਵਾਇਰਸ ਹੈ। ਜਿਸ ਨਾਲ ਫਲੂ ਵਰਗੇ ਲੱਛਣ ਹੁੰਦੇ ਹਨ, ਇਹ ਜਾਨਲੇਵਾ ਨਹੀਂ ਹੈ।