ਪਿਆਜ਼-ਲਸਣ ਦੀਆਂ ਬੋਰੀਆਂ ਹੇਠ ਲੱਕੋ ਰੱਖੀ ਭੁੱਕੀ

0
Prime khabar Punjab Philour

ਫਿਲੋਰ-08ਜਨਵਰੀ-ਫਿਲੋਰ ਪੁਲਿਸ ਨੇ ਮੱਧ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਇੱਕ ਅੰਤਰਰਾਜੀ ਚੱਲਣ ਵਾਲੇ ਪੋਸਟ ਤਸਕਰੀ ਦੇ ਰੈਕਟ ਦਾ ਭਾਂਡਾਫੋੜ ਕੀਤਾ ਹੈ। ਫਿਲੋਰ ਪੁਲਿਸ ਸਟੇਸ਼ਨ ਦੀ ਟੀਮ ਨੇ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਪਿੰਡ ਲਸਾੜਾ ਦੇ ਕੋਲ ਪਿਆਜ ਅਤੇ ਲਸਣ ਦੀਆਂ ਬੋਰੀਆਂ ਦੇ ਹੇਠਾਂ ਛੁਪਾਏ ਭੁੱਕੀ ਦੇ ਭਰੇ ਇੱਕ ਟਰੱਕ ਨੂੰ ਰੋਕਿਆ ਅਤੇ ਉਸ ਵਿੱਚ ਇੱਕ ਕੁਇੰਟਲ 44 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਕਮਲ ਪ੍ਰੀਤ ਸਿੰਘ ਨੇ ਕਿਹਾ ਕਿ ਇਸ ਅਪਰੇਸ਼ਨ ਦੀ ਅਗਵਾਈ ਐਸਐਚ ਓ ਫਿਲੋਰ ਸੰਜੀਵ ਕਪੂਰ, ਡੀਐਸਪੀ ਫਿਲੌਰ ਸਰਵਨ ਸਿੰਘ ਬੱਲ ਪੀਪੀਐਸ ਅਤੇ ਐਸਪੀ ਜਾਂਚ ਜਸਰੂਪ ਕੌਰ ਬਾਠ ਆਈਪੀਐਸ ਦੀ ਦੇਖਰੇਖ ਹੇਠਾਂ ਕੀਤੀ ਗਈ ਹੈ। ਚੈਕਿੰਗ ਦੌਰਾਨ ਪੁਲਿਸ ਨੇ ਵਾਹਨ ਦੀ ਗਹਿਰਾਈ ਨਾਲ ਤਲਾਸ਼ੀ ਲਈ ਅਤੇ ਅੱਠ ਭੁੱਕੀ ਦੀਆਂ ਬੋਰੀਆਂ ਬਰਾਮਦ ਕੀਤੀਆਂ, ਜਿਸ ਨੂੰ ਦੋਸ਼ੀਆਂ ਨੇ ਬਹੁਤ ਚਲਾਕੀ ਨਾਲ ਸਬਜ਼ੀਆਂ ਦੀਆਂ ਪਰਤਾਂ ਹੇਠ ਲਕੋ ਰੱਖਿਆ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਇੱਕ ਸੰਗਠਤ ਡਰੱਗ ਸਿੰਡੀਕੇਟ ਦਾ ਹਿੱਸਾ ਹਨ। ਜੋ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਭੁੱਕੀ ਵੰਡਣ ਜਾ ਰਹੇ ਸਨ। ਫੜੇ ਗਏ ਤਸਕਰਾਂ ਦੀ ਪਹਿਚਾਨ ਬੂਟਾ ਸਿੰਘ ਅਤੇ ਕੁਲਵੰਤ ਸਿੰਘ ਨਿਵਾਸੀ ਸੰਤ ਨਗਰ ਫਿਲੋਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੋ ਹੋਰ ਮੁੱਖ ਆਰੋਪੀ ਬੀਰ ਸਿੰਘ ਉਰਫ ਘੋਨਾ ਅਤੇ ਸੁਰਜੀਤ ਸਿੰਘ ਉਰਫ ਜੀਤਾ ਦੀ ਵੀ ਪਹਿਚਾਣ ਕਰ ਲਈ ਹੈ। ਜੋ ਫਿਲਹਾਲ ਫਰਾਰ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਦੋਨੋਂ ਵਿਅਕਤੀ ਹੀ ਇਸ ਸੰਗਠਨ ਨੂੰ ਚਲਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਸਨ। ਉਹਨਾਂ ਨੂੰ ਫੜਨ ਲਈ ਪੁਲਿਸ ਦੁਆਰਾ ਛਾਪੇਮਾਰੀ ਕੀਤੀ ਜਾ ਰਹੀ ਹੈ। ਭੁੱਕੀ ਨੂੰ ਪਹੁੰਚਾਉਣ ਲਈ ਵਰਤੇ ਗਏ ਟਰੱਕ ਨੰਬਰ ਪੀਬੀ 8 ਬੀਆਰ 9311 ਨੂੰ ਜਬਤ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਗਿਰਫਤਾਰ ਕੀਤੇ ਗਏ ਦੋਨੋਂ ਵਿਅਕਤੀਆਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਹਨ। ਬੂਟਾ ਸਿੰਘ ਚੋਰੀ ਦੇ ਮਾਮਲੇ ਵਿੱਚ ਸ਼ਾਮਿਲ ਹੈ, ਜਦੋਂ ਕਿ ਕੁਲਵੰਤ ਸਿੰਘ ਦੇ ਖਿਲਾਫ ਐਨਡੀਪੀਐਸ ਐਕਟ ਦੇ ਕਈ ਮਾਮਲੇ ਦਰਜ ਹਨ।

ਐਸਐਸਪੀ ਨੇ ਇਸ ਬਰਾਮਦਗੀ ਨੂੰ ਅੰਤਰਰਾਜੀ ਨਸ਼ੇ ਦੇ ਕਾਰੋਬਾਰ ਲਈ ਇੱਕ ਵੱਡਾ ਝਟਕਾ ਦੱਸਿਆ। ਉਹਨਾਂ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਇੱਕ ਮਹੱਤਵਪੂਰਨ ਸਪਲਾਈ ਚੇਨ ਨੂੰ ਤੋੜਨ ਵਿੱਚ ਸਫਲ ਰਹੀ। ਪੰਜਾਬ ਪੁਲਿਸ ਅਜਿਹੇ ਨੈਟਵਰਕ ਨੂੰ ਖਤਮ ਕਰਨ ਅਤੇ ਨਸ਼ਾ ਮੁਕਤ ਰਾਜ ਬਣਾਉਣ ਲਈ ਆਪਣੀ ਵਚਨ ਵਧਤਾ ਲਈ ਦ੍ਰਿੜ ਹੈ। ਫਿਲੌਰ ਥਾਣੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ 15, 61 ਅਤੇ 85 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ

About The Author

Leave a Reply

Your email address will not be published. Required fields are marked *