ਤਰਸੇਮ ਸਿੰਘ ਨੂੰ ਉਹਨਾਂ ਦੇ ਘਰ ਕੀਤਾ ਨਜ਼ਰਬੰਦ

0
Tarsem

ਅੰਮ੍ਰਿਤਸਰ -7ਜਨਵਰੀ-ਖਾਲਿਸਤਾਨ ਸਮਰਥਕ ਸੰਸਦ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੂੰ ਉਹਨਾਂ ਦੇ ਘਰ ਵਿੱਚ ਮੰਗਲਵਾਰ ਸਵੇਰੇ ਪੁਲਿਸ ਨੇ ਨਜ਼ਰ ਬੰਦ ਕਰ ਦਿੱਤਾ। ਸਵੇਰ ਦੇ ਸਮੇਂ ਪੁਲਿਸ ਫੋਰਸ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਪਹੁੰਚ ਗਈ ਅਤੇ ਉਹਨਾਂ ਦੇ ਘਰ ਨੂੰ ਚਾਰੋਂ ਪਾਸੇ ਘੇਰ ਲਿਆ।

ਦੱਸਣ ਯੋਗ ਹੈ ਕਿ ਤਰਸੇਮ ਸਿੰਘ ਨੇ ਕੁਝ ਦਿਨ ਪਹਿਲਾਂ ਘੋਸ਼ਣਾ ਕੀਤੀ ਸੀ ਕਿ ਉਹ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣਗੇ। ਜਾਣਕਾਰੀ ਅਨੁਸਾਰ ਉਹਨਾਂ ਨੇ ਆਪਣੇ ਬੇਟੇ ਅੰਮ੍ਰਿਤਪਾਲ ਸਿੰਘ ਨਾਲ ਵਿਚਾਰ ਵਟਾਂਦਰਾ ਕਰਕੇ ਮਾਘੀ ਮੇਲੇ ਦੇ ਦੌਰਾਨ ਨਵੀਂ ਪਾਰਟੀ ਬਣਾ ਕੇ ਉਸਦੇ ਪਦ ਅਧਿਕਾਰੀਆਂ ਦੀ ਘੋਸ਼ਣਾ ਕਰਨੀ ਸੀ। ਕੌਮੀ ਇਨਸਾਫ ਮੋਰਚੇ ਵਿੱਚ ਤਰਸੇਮ ਸਿੰਘ ਨੇ ਆਪਣੇ ਸਮਰਥਕਾਂ ਦੇ ਨਾਲ ਮੇਲੇ ਵਿੱਚ ਪਹੁੰਚਣਾ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਪੁਲਿਸ ਪਿੰਡ ਵਿੱਚ ਆਉਣੀ ਸ਼ੁਰੂ ਹੋ ਗਈ ਸੀ ਅਤੇ ਮੰਗਲਵਾਰ ਨੂੰ ਸਵੇਰੇ ਸਾਰੇ ਪਿੰਡ ਨੂੰ ਪੁਲਿਸ ਦੁਆਰਾ ਘੇਰਾ ਪਾ ਲਿਆ ਗਿਆ ਸੀ।  ਅੰਮ੍ਰਿਤਪਾਲ ਦੇ ਘਰ ਦੇ ਬਾਹਰ ਹੀ 100 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਅਜੇ ਕਿਸੇ ਵੀ ਪੁਲਿਸ ਅਧਿਕਾਰੀ ਦੁਆਰਾ ਇਸ ਬਾਰੇ ਖੁੱਲ ਕੇ ਨਹੀਂ ਬੋਲਿਆ ਜਾ ਰਿਹਾ।

About The Author

Leave a Reply

Your email address will not be published. Required fields are marked *