Prime khabar Punjab HMPV

ਦਿੱਲੀ-6 ਜਨਵਰੀ -ਚੀਨ ਵਿੱਚ ਲਗਾਤਾਰ ਵੱਧ ਰਹੇ ਐਚਐਮਪੀਵੀ ਵਾਇਰਸ ਦੇ ਮਰੀਜ਼ ਚਿੰਤਾ ਦਾ ਵਿਸ਼ੇ ਬਣੇ ਹੋਏ ਹਨ। ਇਸ ਵਾਇਰਸ ਕਾਰਨ ਭਾਰਤ ਵਿੱਚ ਵੀ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੋਮਵਾਰ ਸਵੇਰੇ ਦੋ ਮਾਮਲੇ ਕਰਨਾਟਕ ਦੇ ਬੈਂਗਲੂਰ ਸ਼ਹਿਰ ਚ ਸਾਹਮਣੇ ਆਏ ਸਨ ਅਤੇ ਇੱਕ ਸੰਦੇਹ ਵਿਅਕਤੀ ਗੁਜਰਾਤ ਤੋਂ ਸਾਹਮਣੇ ਆਇਆ। ਭਾਰਤ ਦੇ ਸਿਹਤ ਵਿਭਾਗ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਐਚਐਮਪੀ ਵੀ ਵਾਇਰਸ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਹਾਲਾਂਕਿ ਵਿਭਾਗ ਨੇ ਕਿਹਾ ਹੈ ਕਿ ਭਾਰਤ ਇਸ ਵਾਇਰਸ ਨਾਲ ਨਿਪਟਣ ਵਿੱਚ ਪੂਰੀ ਤਰਾਂ ਤਿਆਰ ਹੈ। ਆਈਸੀਐਮਆਰ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਬੈਂਗਲੂਰ ਤੋਂ ਦੋ ਐਚਐਮਪੀ ਵੀ ਦੇ ਮਾਮਲੇ ਸਾਹਮਣੇ ਆਏ। ਪਹਿਲੇ ਮਾਮਲੇ ਵਿੱਚ ਅੱਠ ਮਹੀਨੇ ਦਾ ਬੱਚਾ ਹੈ, ਜਿਸਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਦੂਸਰਾ ਮਾਮਲਾ ਤਿੰਨ ਮਹੀਨੇ ਦੇ ਬੱਚੇ ਦਾ ਹੈ, ਜਿਸ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਨੇ ਇਹਨਾਂ ਦੋਨਾਂ ਮਾਮਲਿਆਂ ਵਿੱਚੋਂ ਬਾਹਰਲੇ ਦੇਸ਼ਾਂ ਚੋਂ ਇਨਫੈਕਸ਼ਨ ਆਉਣ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਨਫੈਕਟਡ ਬੱਚੇ ਅਤੇ ਉਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਨੇ ਵੀ ਕਿਤੇ, ਕੋਈ ਯਾਤਰਾ ਨਹੀਂ ਕੀਤੀ। ਆਈਸੀਐਮਆਰ ਨੇ ਕਿਹਾ “ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਐਚਐਮਪੀਵੀ ਪਹਿਲਾਂ ਤੋਂ ਹੀ ਭਾਰਤ ਅਤੇ ਹੋਰ ਸਾਰੇ ਦੇਸ਼ਾਂ ਦੇ ਵਿੱਚ ਪ੍ਰਚਲਨ ਵਿੱਚ ਹੈ ਅਤੇ ਐਚਐਮਪੀਵੀ ਨਾਲ ਜੁੜੀਆਂ ਸਾਹ ਸਬੰਧੀ ਬਿਮਾਰੀਆਂ ਦੇ ਮਾਮਲੇ ਵੱਖਰੇ ਵੱਖਰੇ ਦੇਸ਼ਾਂ ਵਿੱਚ ਦੇਖੇ ਗਏ ਹਨ”। ਇਸ ਤੋਂ ਇਲਾਵਾ ਆਈਸੀਐਮਆਰ ਅਤੇ ਆਈਡੀਐਸਬੀ ਨੈਟਵਰਕ ਦੇ ਮੌਜੂਦਾ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਇਨਫਲੂਜਾ ਜੈਸੇ ਬਿਮਾਰੀਆਂ ਜਾਂ ਗੰਭੀਰ ਸਾਹ  ਸਬੰਧੀ ਬਿਮਾਰੀਆਂ ਦੇ ਮਾਮਲਿਆਂ ਵਿੱਚ ਕੋਈ ਅਚਾਨਕ ਵਿਰਦੀ ਨਹੀਂ ਹੋਈ।

About The Author

Leave a Reply

Your email address will not be published. Required fields are marked *