“ਨੌ ਡਿਟੈਂਸ਼ਨ ਪੋਲਸੀ” ਖਤਮ

0
Prime khabar Punjab Education policy

ਪੰਜਵੀਂ ਅੱਠਵੀਂ ਵਿੱਚੋਂ ਫੇਲ ਹੋਣ ਵਾਲੇ ਵਿਦਿਆਰਥੀ ਹੁਣ ਅਗਲੀ ਕਲਾਸ ਵਿੱਚ ਨਹੀਂ ਹੋਣਗੇ ਪ੍ਰਮੋਟ

ਨਵੀਂ ਦਿੱਲੀ-23 ਦਸੰਬਰ- ਕੇਂਦਰੀ ਸਿੱਖਿਆ ਮੰਤਰਾਲਿਆ ਨੇ ਅੱਜ ਇੱਕ ਮਹੱਤਵਪੂਰਨ ਫੈਸਲਾ  ਲੈਂਦੇ ਹੋਏ ਸਕੂਲੀ ਸਿੱਖਿਆ ਵਿੱਚ ਇੱਕ ਵੱਡਾ ਬਦਲਾਵ ਕੀਤਾ ਹੈ। ਮੰਤਰਾਲੇ ਨੇ ਪੰਜਵੀਂ ਅਤੇ ਅੱਠਵੇਂ ਕਲਾਸ ਲਈ ਲਾਗੂ ਕੀਤੇ ਹੋਏ “ਨੌ ਡਿਟੈਂਸ਼ਨ ਪੋਲਸੀ ” ਨੂੰ ਖਤਮ ਕਰ ਦਿੱਤਾ ਹੈ। ਪਹਿਲਾ ਇਸ ਪੋਲਸੀ ਤਹਿਤ ਵਿਦਿਆਰਥੀ ਬਿਨਾਂ ਕਿਸੇ ਪ੍ਰੀਖਿਆ ਦੇ ਅਗਲੀ ਅਗਲੀ ਕਲਾਸ ਵਿੱਚ ਪ੍ਰਮੋਟ ਕਰ ਦਿੱਤਾ ਜਾਂਦਾ ਸੀ। ਪ੍ਰੰਤੂ ਹੁਣ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆ ਦੇਣੀ ਹੋਵੇਗੀ ਅਤੇ ਪਾਸ ਹੋਣ ਤੇ ਹੀ ਅਗਲੀ ਕਲਾਸ ਵਿੱਚ ਐਡਮਿਸ਼ਨ ਮਿਲੇਗੀ। ਸਿੱਖਿਆ ਮੰਤਰਾਲੇ ਦਾ ਮਨਣਾ ਹੈ ਕਿ “ਨੌ ਡਿਟੈਂਸ਼ਨ ਪੋਲਸੀ ” ਦੇ ਕਾਰਨ ਵਿਦਿਆਰਥੀਆਂ ਦੇ ਵਿੱਚ ਪੜ੍ਹਾਈ ਦੇ ਪ੍ਰਤੀ ਲਾਪਰਵਾਹੀ ਵਧ ਰਹੀ ਸੀ ਅਤੇ ਵਿੱਦਿਅਕ ਗੁਣਵੰਤਾ ਪ੍ਰਭਾਵਤ ਹੋ ਰਹੀ ਸੀ। ਇਸ ਨੀਤੀ ਨੂੰ ਖਤਮ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਪ੍ਰਤੀ ਗੰਭੀਰ ਬਣਾਉਣਾ ਅਤੇ ਉਹਨਾਂ ਦੀ ਵਿੱਦਿਅਕ ਸਤਰ ਨੂੰ ਸੁਧਾਰਨਾ ਹੈ।

ਸਭ ਤੋਂ ਪਹਿਲਾਂ ਇਹ ਫੈਸਲਾ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਲਿਆਉਣ ਦਾ ਕੰਮ ਕਰੇਗਾ। ਜਿਸ ਨਾਲ ਉਹ ਆਪਣੇ ਪੜ੍ਹਾਈ ਪ੍ਰਤੀ ਗੰਭੀਰ ਹੋਣਗੇ ਅਤੇ ਵਧੀਆ ਨਤੀਜੇ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਇਸ ਫੈਸਲੇ ਨਾਲ ਵਿੱਦਿਅਕ ਸਤਰ ਵਿੱਚ ਵੀ ਸੁਧਾਰ ਹੋਵੇਗਾ ਕਿਉਂਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਬੈਠਣ ਲਈ ਤਿਆਰੀ ਕਰਨੀ ਹੋਵੇਗੀ। ਜੋ ਉਹਨਾਂ ਦੀ ਇਕਾਗਰਤਾ ਅਤੇ ਗਿਆਨ ਵਿੱਚ ਬੜੋਤਰੀ ਕਰੇਗਾ।

ਜੇਕਰ ਕੋਈ ਵਿਅਕਤੀ ਪੰਜਵੀਂ ਜਾਂ ਅੱਠਵੀਂ ਕਲਾਸ ਵਿੱਚੋਂ ਫੇਲ ਹੋ ਜਾਂਦਾ ਹੈ ਤਾਂ ਉਸ ਨੂੰ ਦੋ ਮਹੀਨੇ ਦੇ ਅੰਦਰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ। ਜੇਕਰ ਉਹ ਦੁਬਾਰਾ ਪ੍ਰੀਖਿਆ ਵਿੱਚ ਫੇਲ ਹੋ ਜਾਂਦਾ ਹੈ ਤਾਂ ਉਸਨੂੰ ਅਗਲੇ ਕਲਾਸ ਵਿੱਚ ਪ੍ਰਮੋਟ ਨਹੀਂ ਕੀਤਾ ਜਾਵੇਗਾ।

About The Author

Leave a Reply

Your email address will not be published. Required fields are marked *