ਬਿਜ਼ਨਸ ਬਲਾਸਟਰ ਮੇਲਾ ਲਗਾਇਆ….

ਬਰਨਾਲਾ-23 ਦਸੰਬਰ-ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਬਿਜਨਸ ਬਲਾਸਟਰ ਸਕੀਮ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਬਿਜ਼ਨਸ ਬਲਾਸਟਰ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਆਂ ਪ੍ਰਿੰਸੀਪਲ ਅਨਿਲ ਕੁਮਾਰ ਅਤੇ ਨੋਡਲ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ ਕੁੱਲ 10 ਦੁਕਾਨਾਂ, ਬੱਚਿਆਂ ਵੱਲੋਂ ਬਿਜ਼ਨਸ ਨੂੰ ਦਿਮਾਗ ਵਿੱਚ ਰੱਖਦੇ ਹੋਏ ਲਗਾਈਆਂ ਗਈਆਂ ਸਨ। ਜਿਸ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਡਕਟ ਪੇਸ਼ ਕੀਤੇ ਗਏ ਸਨ। ਚਾਟ ਭੰਡਾਰ, ਟਿੱਕੀ ਭੰਡਾਰ, ਡੋਗ ਟ੍ਰੇਨਿੰਗ ਸੈਂਟਰ,ਮਹਿੰਦੀ ਆਰਟ ਦੀ ਦੁਕਾਨ, ਸਰਫ ਬਣਾਉਣ ਦਾ ਕਾਰਖਾਨਾ ਇਸ ਮੇਲੇ ਦੀ ਮੁੱਖ ਆਕਰਸ਼ਣ ਸਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਅਧੀਨ ਬੱਚਿਆਂ ਨੂੰ ਬਿਜਨਸ ਕਰਨ ਲਈ ਦੋ ਦੋ ਹਜਾਰ ਰੁਪਿਆ ਦਿੱਤਾ ਗਿਆ ਸੀ ਤਾਂ ਕਿ ਬੱਚੇ ਆਪਣਾ ਬਿਜਨਸ ਸ਼ੁਰੂ ਕਰ ਸਕਣ ਅਤੇ ਬਿਜਨਸ ਦੀਆਂ ਕਮੀਆਂ ਤੇ ਵਾਧਿਆਂ ਨੂੰ ਸਿੱਖ ਸਕਣ।

ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਬੱਚਿਆਂ ਲਈ ਸਕੀਮ ਬਹੁਤ ਹੀ ਫਾਇਦੇਮੰਦ ਹੈ। ਬੱਚੇ ਇਸ ਸਕੀਮ ਅਧੀਨ ਆਪਣੇ ਬਿਜਨਸ ਦੇ ਗੁਰ ਸਿੱਖਦੇ ਹਨ। ਉਸ ਦੀਆਂ ਕਮੀਆਂ ਨੂੰ ਸੁਧਾਰ ਕੇ ਹੋਰ ਵੀ ਵਧੀਆ ਤਰੀਕੇ ਨਾਲ ਬਿਜਨਸ ਕਰ ਸਕਦੇ ਹਨ। ਇਸ ਮੌਕੇ ਮਾਸਟਰ ਬਲਵੀਰ ਸਿੰਘ ਰਾਜੇਸ਼ ਕੁਮਾਰ, ਲੈਕਚਰਰ ਮਨਜੀਤ ਕੌਰ, ਲੈਕਚਰਰ ਪਰਮਜੀਤ ਕੌਰ, ਮੀਨਾਕਸ਼ੀ ਗਰਗ, ਰੀਨੂ ਗਰਗ, ਪੂਨਮ ਸ਼ਰਮਾ, ਪਾਇਲ ਗਰਗ, ਡਾ ਜਤਿੰਦਰ ਜੋਸ਼ੀ, ਸੁਖਦੀਪ ਕੌਰ, ਕੁਲਦੀਪ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।