ਪ੍ਰਧਾਨਗੀ: “ਵੇ ਮੈਂ ਕੱਲੀ ਤੇ ਮੁਲਾਜੇਦਾਰ ਵਾਲੇ, ਮੈਂ ਕਿਹਦਾ ਕਿਹਦਾ ਮਾਣ ਰੱਖ ਲਾ”

0
Prime Khabar Punjab NagarPanc

ਹੰਡਿਆਇਆ -23 ਦਸੰਬਰ- ਨਗਰ ਪੰਚਾਇਤ ਹੰਡਿਆਇਆ ਦਾ ਚੁਣਾਵੀ ਦੰਗਲ 21 ਦਸੰਬਰ 2024 ਨੂੰ ਰੌਲੇ ਰੱਪੇ ਵਿੱਚ ਖਤਮ ਹੋ ਗਿਆ। ਜਿਸ ਵਿੱਚ ਸੱਤਾ ਧਿਰ ਆਮ ਆਦਮੀ ਪਾਰਟੀ ਨੇ 13 ਵਿੱਚੋਂ 10 ਸੀਟਾਂ ਤੇ ਜਿੱਤ ਹਾਸਿਲ ਕਰਕੇ ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨਗੀ ਦੀ ਸੀਟ ਤੇ ਕਬਜ਼ਾ ਕਰ ਲਿਆ। 13 ਮੈਂਬਰਾਂ ਦੀ ਇਸ ਟੀਮ ਵਿੱਚ 8 ਔਰਤਾਂ ਅਤੇ 5 ਮਰਦ ਐਮਸੀ ਹਨ।

ਲੋਕ ਚਰਚਾ ਅਨੁਸਾਰ ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨਗੀ ਲਈ ਕਈ ਉਮੀਦਵਾਰਾਂ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਕਈ ਟਕਸਾਲੀ ਆਗੂਆਂ ਵੱਲੋਂ ਇਹ ਕਹਿ ਕੇ ਪ੍ਰਧਾਨਗੀ ਲਈ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਕਿ ਉਹ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ।ਇਸ ਲਈ ਉਹਨਾਂ ਨੂੰ ਹੀ ਪ੍ਰਧਾਨਗੀ ਮਿਲਣੀ ਚਾਹੀਦੀ ਹੈ। ਜਦੋਂ ਕਿ ਕੁਝ ਆਗੂਆਂ ਨੇ ਆਪਣੀ ਪੁਰਾਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਨੂੰ ਇਸ ਲਈ ਜੁਆਇਨ ਕੀਤਾ ਤਾਂ ਜੋ ਐਮਸੀ ਇਲੈਕਸ਼ਨ ਤੋਂ ਬਾਅਦ ਉਹ ਪ੍ਰਧਾਨਗੀ ਦੇ ਉਮੀਦਵਾਰ ਹੋਣਗੇ। ਚਰਚਾ ਇਹ ਵੀ ਹੈ ਕਿ ਕਿਸੇ ਉਮੀਦਵਾਰ ਨੂੰ ਇਹ ਕਹਿ ਕੇ ਵੀ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰਵਾਇਆ ਗਿਆ ਕਿ ਐਮਸੀ ਇਲੈਕਸ਼ਨ ਜਿੱਤਣ ਤੋਂ ਬਾਅਦ ਪ੍ਰਧਾਨਗੀ ਦਿੱਤੀ ਜਾਵੇਗੀ। ਹੁਣ ਮੌਜੂਦਾ ਸਮੇਂ ਵਿੱਚ ਜਿਵੇਂ ਤਿਵੇਂ ਕਰਕੇ ਆਮ ਆਦਮੀ ਪਾਰਟੀ ਨੇ ਦਸ ਸੀਟਾਂ ਤੇ ਜਿੱਤ ਪ੍ਰਾਪਤ ਕਰ ਲਈ ਹੈ ਪਰੰਤੂ ਪ੍ਰਧਾਨਗੀ ਲਈ ਯੋਗ ਉਮੀਦਵਾਰ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ। ਇੱਥੇ ਉਹ ਗਾਣਾ ਸਹੀ ਢੁੱਕਦਾ ਹੈ “ਵੇ ਮੈਂ ਕੱਲੀ ਤੇ ਮੁਲਾਜੇਦਾਰ ਵਾਲੇ, ਮੈਂ ਕਿਹਦਾ ਕਿਹਦਾ ਮਾਣ ਰੱਖ ਲਾ”। ਕੀ ਪਿਛਲੀ ਕਮੇਟੀ ਦੀ ਤਰ੍ਹਾਂ ਐਸਸੀ ਭਾਈਚਾਰੇ ਦੇ ਉਮੀਦਵਾਰਾਂ ਵਿੱਚੋਂ ਪ੍ਰਧਾਨ ਜਾਂ ਮੀਤ ਪ੍ਰਧਾਨਗੀ ਦੀ ਚੋਣ ਕੀਤੀ ਜਾਵੇਗੀ?

ਪਾਰਟੀ ਪ੍ਰਧਾਨਗੀ ਸਬੰਧੀ ਕੀ ਫੈਸਲਾ ਕਰਦੀ ਹੈ,ਕਿਸ ਨੂੰ ਖੁਸ਼ ਤੇ ਕਿਸ ਨੂੰ ਨਾਰਾਜ਼ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੰਡਿਆਇਆ ਵਾਸੀਆਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਪਾਰਟੀ ਵੱਲੋਂ ਕਿਸੇ ਯੋਗ ਵਿਅਕਤੀ ਨੂੰ ਹੀ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਇਆ ਜਾਵੇ।

About The Author

Leave a Reply

Your email address will not be published. Required fields are marked *