ਹਰਿਆਣਾ ਵਿੱਚ 24 ਫਸਲਾਂ ਤੇ ਐਮਐਸਪੀ ਦੀ ਗਰੰਟੀ

0
Prime punjab Naib Saini

ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਹਰਿਆਣਾ -22 ਦਸੰਬਰ-ਜਿੱਥੇ ਪੰਜਾਬ ਦੇ ਕਿਸਾਨ ਐਮਐਸਪੀ ਨੂੰ ਲੈ ਕੇ ਦਿੱਲੀ ਜਾਣ ਲਈ ਹਰਿਆਣਾ-ਪੰਜਾਬ ਬਾਰਡਰ ਤੇ ਬੈਠੇ ਧਰਨੇ ਦੇ ਰਹੇ ਹਨ। ਉੱਥੇ ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਨਵੇਂ ਸਾਲ ਤੇ ਤੋਹਫਾ ਦਿੰਦੇ ਹੋਏ, 24 ਫਸਲਾਂ ਤੇ ਐਮਐਸਪੀ ਦੀ ਗਰੰਟੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸ ਨਾਲ ਕਿਸਾਨਾਂ ਵਿੱਚ ਖੁਸ਼ ਦੀ ਲਹਿਰ ਦੌੜ ਗਈ।

ਹਰਿਆਣਾ ਦੇ ਮੁੱਖ ਮੰਤਰੀ ਨਇਬ ਸੈਣੀ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ 24 ਫਸਲਾਂ ਤੇ ਐਮਐਸਪੀ ਦੇਣ ਦੀ ਘੋਸ਼ਣਾ ਕੀਤੀ ਸੀ। ਪ੍ਰੰਤੂ ਇਸ ਦਾ ਕੋਈ ਲਿਖਤ ਵਿੱਚ ਗਰੰਟੀ ਨਹੀਂ ਦਿੱਤੀ ਗਈ ਸੀ। ਹੁਣ ਹਰਿਆਣਾ ਸਰਕਾਰ ਨੇ ਨੋਟਫਿਕੇਸ਼ਨ ਜਾਰੀ ਕਰਕੇ ਹਰਿਆਣਾ ਦੇ ਕਿਸਾਨਾਂ ਨੂੰ ਭਰੋਸਾ ਦਵਾਇਆ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਐਮਐਸਪੀ ਗਰੰਟੀ ਕੇਂਦਰ ਤੋਂ ਨਹੀਂ ਬਲਕਿ ਪੰਜਾਬ ਸਰਕਾਰ ਤੋਂ ਮੰਗਣੀ ਚਾਹੀਦੀ ਹੈ। ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਵੀ ਅਪੀਲ ਕਰ ਚੁੱਕੇ ਹਨ ਕਿ ਉਹਨਾਂ ਨੂੰ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਬਾਰਡਰ ਤੋਂ ਹਟ ਜਾਣਾ ਚਾਹੀਦਾ ਹੈ ਅਤੇ ਜੇਕਰ ਲੋੜ ਪਵੇ ਤਾਂ ਪੰਜਾਬ ਵਿੱਚ ਹੀ ਅੰਦੋਲਨ ਕਰਨਾ ਚਾਹੀਦਾ ਹੈ।

About The Author

Leave a Reply

Your email address will not be published. Required fields are marked *