ਏਡਜ਼ ਪ੍ਰਤੀ ਜਾਗਰੂਕਤਾ ਸਬੰਧੀ ਜ਼ਿਲ੍ਹਾ ਪੱਧਰੀ ਸੈਮੀਨਾਰ 

0
Prime Khabar Punjab Aids

ਵਿਦਿਆਰਥੀਆਂ ਦੇ ਲੇਖ ਰਚਨਾ ਮੁਕਾਬਲੇ ਕਰਵਾਏ 

ਬਰਨਾਲਾ-22 ਦਸੰਬਰ-ਪੰਜਾਬ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਬਰਨਾਲਾ ਸ਼੍ਰੀਮਤੀ ਮਲਕਾ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ. ਬਰਜਿੰਦਰਪਾਲ ਸਿੰਘ ਨੈਸ਼ਨਲ ਐਵਾਰਡੀ ਦੀ ਯੋਗ ਅਗਵਾਈ ਹੇਠ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜ਼ਿਲ੍ਹਾ ਪੱਧਰੀ ਸੈਮੀਨਾਰ ਅਤੇ ਵਿਦਿਆਰਥੀਆਂ ਦੇ ਲੇਖ ਰਚਨਾ ਮੁਕਾਬਲੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਏ ਗਏ।  ਸ੍ਰੀਮਤੀ ਮਨਦੀਪ ਸ਼ਰਮਾ ਸਾਇੰਸ ਅਧਿਆਪਕਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ 115 ਸਰਕਾਰੀ ਸਕੂਲਾਂ ਦੇ ਕਿਸ਼ੋਰ ਸਿੱਖਿਆ ਨੋਡਲ ਅਫ਼ਸਰ ਅਤੇ 175 ਵਿਦਿਆਰਥੀਆਂ ਨੇ ਲੇਖ ਰਚਨਾ ਮੁਕਾਬਲੇ ਵਿੱਚ ਭਾਗ ਲਿਆ। 

ਪ੍ਰੋਗਰਾਮ ਦਾ ਸਟੇਜ ਸੰਚਾਲਨ ਸਾਇੰਸ ਅਧਿਆਪਕਾ ਸ੍ਰੀਮਤੀ ਨਮਰਇਤਾ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ। ਸ਼੍ਰੀਮਤੀ ਅਮਨਿੰਦਰ ਕੌਰ ਸਾਇੰਸ ਅਧਿਆਪਕਾ ਨੇ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੀ ਸੋਚ ਅਤੇ ਮਾਪਿਆਂ ਦੀ ਸੋਚ ਵਿੱਚ ਫਰਕ ਦਾ ਕਾਰਨ ਸਮਝਾਇਆ ਅਤੇ ਐਚ.ਆਈ.ਵੀ. ਬਾਰੇ ਚਾਨਣਾ ਪਾਉਂਦੇ ਹੋਏ ਕਿਸ਼ੋਰਾਂ ਦੀ ਸੋਚ ‘ਤੇ ਕੰਟਰੋਲ ਕਰਨ ਦੇ ਤਰੀਕੇ ਵੀ ਦੱਸੇ। ਇਸ ਪ੍ਰੋਗਰਾਮ ਵਿੱਚ ਸਿਵਲ ਹਸਪਤਾਲ ਬਰਨਾਲਾ ਤੋਂ ਉਚੇਚੇ ਤੌਰ ਤੇ ਪਹੁੰਚੇ ਡਾਕਟਰ ਹਰਜਿੰਦਰ ਕੌਰ ,ਸ੍ਰੀਮਤੀ ਹਰਮਨਜੀਤ ਕੌਰ ਅਤੇ ਸ਼੍ਰੀ ਮਨਜਿੰਦਰ ਸਿੰਘ ਨੇ ਆਈ.ਸੀ.ਟੀ.ਸੈਂਟਰਾਂ ਬਾਰੇ ਜਾਣਕਾਰੀ ਦਿੱਤੀ , ਐਚ.ਆਈ.ਵੀ. ਕਾਰਨ ਜ਼ੀਰੋ ਡੈਥ ਦੇ ਮਿਸ਼ਨ, ਏਡਜ਼ ਦੀਆਂ ਦਵਾਈਆਂ ਅਤੇ ਏਡਜ਼ ਪੀੜਤਾਂ ਨਾਲ ਕੋਈ ਭੇਦਭਾਵ ਨਾ ਕਰਨ ਬਾਰੇ ਵਿਸ਼ੇਸ਼ ਰੂਪ ਵਿੱਚ ਗੱਲ ਕੀਤੀ।

ਡਿਪਟੀ ਡੀ.ਈ.ਓ. ਸ.ਬਰਜਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਲੇਖ ਰਚਨਾ ਮੁਕਾਬਲੇ ਵਿੱਚ ਭਾਗ ਲੈਣ ਲਈ ਵਧਾਈ ਦਿੱਤੀ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਡਾਇਟ ਪ੍ਰਿੰਸੀਪਲ ਡਾ.ਮਨੀਸ਼ ਮੋਹਨ ਸ਼ਰਮਾ ਨੇ ਆਪਣੇ ਊਰਜਾ ਭਰਪੂਰ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਚੰਗੀਆਂ ਆਦਤਾਂ ਪ੍ਰਤੀ ਅਤੇ ਫੋਨ ਦੀ ਦੁਰਵਰਤੋ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਡੀ.ਈ.ਓ. ਬਰਨਾਲਾ ਸ਼੍ਰੀਮਤੀ ਮਲਕਾ ਰਾਣੀ ਨੇ ਸਮੁੱਚੇ ਸਮਾਗਮ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ, ਵਿਦਿਆਰਥੀਆਂ ਨੂੰ ਵਿਸ਼ੇ ਨਾਲ ਸੰਬੰਧਿਤ ਸਵਾਲ ਪੁੱਛ ਕੇ ਪ੍ਰੇਰਿਤ ਕੀਤਾ ਅਤੇ ਫੋਨ ਦੀ ਵਰਤੋਂ ਸੀਮਿਤ ਕਰਨ ਲਈ ਉਤਸ਼ਾਹਿਤ ਕੀਤਾ।

 ਇਸ ਮੌਕੇ ਵਿਦਿਆਰਥੀਆਂ ਦੇ ਲੇਖ ਰਚਨਾ ਮੁਕਾਬਲੇ ਲਈ ਜੱਜਮੈਂਟ ਸ਼੍ਰੀਮਤੀ ਸੁਨੀਤਾ ਸਾਇੰਸ ਅਧਿਆਪਕਾ, ਸ਼੍ਰੀਮਤੀ ਨੀਰਜਾ ਰਾਣੀ ਸਾਇੰਸ ਅਧਿਆਪਕਾ ਅਤੇ ਸ਼੍ਰੀਮਤੀ ਸਰਬਜੀਤ ਕੌਰ ਸਾਇੰਸ ਅਧਿਆਪਕਾ ਨੇ ਕੀਤੀ ,ਇਹਨਾਂ ਮੁਕਾਬਲਿਆਂ ਵਿੱਚ ਮਿਡਲ ਵਰਗ ਵਿੱਚ ਸਤਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ ਨੇ ਪਹਿਲਾ ਸਥਾਨ, ਪ੍ਰੀਤਇੰਦਰ ਸਿੰਘ ਸਰਕਾਰੀ ਹਾਈ ਸਕੂਲ ਗਹਿਲ ਨੇ ਦੂਜਾ ਸਥਾਨ, ਸਿਮਰਨ ਸ਼ਰਮਾ ਸਰਕਾਰੀ ਮਿਡਲ ਸਕੂਲ ਪੰਡੋਰੀ ਤੀਜਾ ਸਥਾਨ, ਹਾਈ ਵਰਗ ਵਿੱਚ ਖੁਸ਼ਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਗੜ੍ਹ ਨੇ ਦੂਜਾ ਸਥਾਨ, ਦਿਲਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਉੱਗੋਕੇ ਨੇ ਤੀਜਾ ਸਥਾਨ ਅਤੇ ਸੀਨੀਅਰ ਸੈਕੰਡਰੀ ਵਰਗ ਵਿੱਚ ਰਵਨੀਤ ਕੌਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਨਿਆ ਬਰਨਾਲਾ ਨੇ ਪਹਿਲਾ ਸਥਾਨ ,ਅਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਦੂਜਾ ਸਥਾਨ ਅਤੇ ਕੁਲਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਲ ਮਾਜਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਰੇਕ ਵਰਗ ਵਿੱਚ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 3000 ਰੁਪਏ, ਦੂਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1500 ਰੁਪਏ, ਤੀਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1000 ਰੁਪਏ ਅਤੇ ਟਰਾਫੀਆਂ ਦੇ ਕੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ।

ਸ਼੍ਰੀ ਕਮਲਦੀਪ ਜ਼ਿਲ੍ਹਾ ਰੀਸੋਰਸ ਪਰਸਨ ਅਤੇ ਸ੍ਰੀ ਹਰਵਿੰਦਰ ਰੋਮੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਰਹੇ।ਇਸ ਪ੍ਰੋਗਰਾਮ ਦੌਰਾਨ ਚੇਤਵੰਤ ਸਿੰਘ, ਰੁਪਿੰਦਰ ਸਿੰਘ,ਅਸ਼ਵਨੀ ਕੌਸ਼ਲ, ਅਜੀਤਪਾਲ ਸਿੰਘ, ਰੋਹਿਤ ਸਿੰਗਲਾ, ਨਵਦੀਪ ਕੁਮਾਰ ਅਤੇ ਸੁਖਪਾਲ ਸਿੰਘ ਨੇ ਬਤੌਰ ਪ੍ਰਬੰਧਕ ਡਿਊਟੀ ਨਿਭਾਈ।

About The Author

Leave a Reply

Your email address will not be published. Required fields are marked *