ਹੰਡਿਆਇਆ ਚੋਣਾਂ: “ਆਪ” ਨੇ 10 ਸੀਟਾਂ ਨਾਲ ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨਗੀ ਤੇ ਕੀਤਾ ਕਬਜ਼ਾ

ਹੰਡਿਆਇਆ-21ਦਸੰਬਰ-ਨਗਰ ਪੰਚਾਇਤ ਹੰਡਿਆਇਆ ਦੇ ਚੁਣਾਵ ਰੌਲੇ ਗੋਲੇ ਵਿੱਚ ਸੰਪੰਨ ਹੋ ਗਏ। ਵਾਰਡ ਨੰਬਰ 1,3,5 ਅਤੇ 12 ਵਿੱਚ ਜਾਲੀ ਵੋਟਾਂ ਭੁਗਤਵਾਏ ਜਾਣ ਦਾ ਮਾਮਲਾ ਉਠਦਾ ਰਿਹਾ ਹੈ। ਵਾਰਡ ਨੰਬਰ ਇਕ ਅਤੇ ਪੰਜ ਵਿੱਚੋਂ ਜਾਲੀ ਵੋਟਾਂ ਪਾਉਣ ਵਾਲੇ ਨੂੰ ਫੜ ਵੀ ਲਿਆ ਗਿਆ ਸੀ ਪ੍ਰੰਤੂ ਪ੍ਰਸ਼ਾਸਨ ਦੁਆਰਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਦੇ ਹੋਏ ਛੱਡ ਦਿੱਤਾ ਗਿਆ।
ਨਗਰ ਪੰਚਾਇਤ ਦੇ ਇਹਨਾਂ ਚੁਣਾਵਾਂ ਵਿੱਚ ਆਮ ਆਦਮੀ ਪਾਰਟੀ ਦੇ ਦਸ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਦੋ ਆਜ਼ਾਦ ਅਤੇ ਇੱਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਵੀ ਜਿੱਤ ਦਰਜ ਕੀਤੀ ਹੈ।
ਚੁਨਾਵ ਦੇ ਮੌਕੇ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਤੇ ਲਾਠੀ ਚਾਰਜ ਤੱਕ ਵੀ ਕੀਤਾ ਗਿਆ, ਜਿਸ ਵਿੱਚ ਵਾਰਡ ਨੰਬਰ ਤਿੰਨ ਦੇ ਉਮੀਦਵਾਰ ਸਤਵੀਰ ਕੌਰ ਦੇ ਪਤੀ ਗੁਰਦੀਪ ਸਿੰਘ ਦੀ ਪਗੜੀ ਤੱਕ ਲਹਿ ਗਈ। ਵਾਰਡ ਨੰਬਰ 1 ਤੋਂ ਵੀਰਪਾਲ ਕੌਰ, ਵਾਰਡ ਨੰਬਰ 2 ਰੂਪੀ ਕੌਰ, ਵਾਰਡ ਨੰਬਰ 3 ਮੰਜੂ ਕੌਰ, ਵਾਰਡ ਨੰਬਰ 4 ਚਰਨੋਂ ਕੌਰ, ਵਾਰਡ ਨੰਬਰ 5 ਰੇਸ਼ਮਾ, ਵਾਰਡ ਨੰਬਰ 6 ਗੁਰਮੀਤ ਬਾਵਾ, ਵਾਰਡ ਨੰਬਰ 7 ਮਹਿੰਦਰ ਕੌਰ, ਵਾਰਡ ਨੰਬਰ 8 ਕੁਲਦੀਪ ਸਿੰਘ ਤਾਜਪੁਰੀਆ, ਵਾਰਡ ਨੰਬਰ 9 ਵਸਾਵਾ ਸਿੰਘ, ਵਾਰਡ ਨੰਬਰ 10 ਹਰਪ੍ਰੀਤ ਕੌਰ, ਵਾਰਡ ਨੰਬਰ 11 ਸਰਬਜੀਤ ਕੌਰ, ਵਾਰਡ ਨੰਬਰ 12 ਬਲਵੀਰ ਸਿੰਘ ਅਤੇ ਵਾਰਡ ਨੰਬਰ 13 ਅਮਰਦਾਸ ਨੇ ਜਿੱਤ ਪ੍ਰਾਪਤ ਕੀਤੀ