ਦਰਸ਼ਨ ਸਿੰਘ ਨੈਣੇਵਾਲ ਨੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਪ੍ਰਚਾਰ

0
Prime Khabar Punjab Nainewal

ਹੰਡਿਆਇਆ-20 ਦਸੰਬਰ- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਕਿਸਾਨ ਸੈੱਲ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਨਗਰ ਪੰਚਾਇਤ ਹੰਡਿਆਇਆ ਵਿਖੇ ਨਗਰ ਪੰਚਾਇਤ ਚੋਣਾਂ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਖੜੇ ਉਮੀਦਵਾਰਾਂ ਤੇ ਪੱਖ ਵਿੱਚ ਵੱਡੇ ਪੱਧਰ ਤੇ ਚੋਣ ਪ੍ਰਚਾਰ ਕੀਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਲੋਕਾਂ ਦਾ ਵਿਕਾਸ ਕੀਤਾ ਜਾਵੇ। ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾਣ।

ਉਹਨਾਂ ਕਿਹਾ ਹੈ ਕਿ ਮੋਦੀ ਜੀ ਦੁਆਰਾ ਚਲਾਈਆਂ ਗਈਆਂ ਸਕੀਮਾਂ ਵਿੱਚ ਲੋਕਾਂ ਦੇ ਵੱਡੇ ਪੱਧਰ ਤੇ ਘਰ ਪਵਾਏ ਗਏ ਹਨ।ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹਨ। ਸਿਹਤ ਬੀਮਾ ਦੇ ਕਾਰਡ ਬਣੇ ਹਨ। ਕਿਸਾਨਾਂ ਨੂੰ ਵੀ ਸਨਮਾਨ ਰਾਸੀ ਦਿੱਤੀ ਜਾ ਰਹੀ ਹੈ। ਨਰਿੰਦਰ ਮੋਦੀ ਨੇ ਜੋ ਵੀ ਸਕੀਮ ਸ਼ੁਰੂ ਕੀਤੀ ਹੈ ਉਹ ਨਾ ਕਦੇ ਬੰਦ ਹੋਈ ਹੈ ਅਤੇ ਨਾ ਹੀ ਰਹਿੰਦੀ ਸਰਕਾਰ ਸਮੇਂ ਬੰਦ ਹੋਣ।

ਸਰਬ ਪੱਖੀ ਵਿਕਾਸ ਲਈ ਹੰਡਿਆਇਆ ਵਾਸੀਆਂ ਨੂੰ ਉਹਨਾਂ ਅਪੀਲ ਕੀਤੀ ਕਿ ਬੀਜੇਪੀ ਦੇ ਚੋਣ ਨਿਸ਼ਾਨ ਤੇ ਖੜੇ ਹੋਏ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਜਾਣ ਤਾਂ ਜੋ ਗਲੀ ਮਹੱਲੇ ਅਤੇ ਪਿੰਡ ਦਾ ਵਿਕਾਸ ਕਰਵਾਇਆ ਜਾ ਸਕੇ।

About The Author

Leave a Reply

Your email address will not be published. Required fields are marked *