ਖੁਡੀ ਕਲਾਂ ਸਕੂਲ ਦੇ ਬੱਚਿਆਂ ਨੇ ਕੀਤੀ ਪ੍ਰਸ਼ਾਸਨਿਕ ਦਫਤਰਾਂ ਦੀ ਵਿਜਟ

0
Prime Khabar Punjab Khudi

ਹੰਡਿਆਇਆ -19 ਦਸੰਬਰ-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਡੀ ਕਲਾਂ ਵਿਖੇ ਸਕੂਲ ਇਨਚਾਰਜ ਸ੍ਰੀਮਤੀ ਅਵੀਨਾਸ ਕੌਰ ਦੀ ਅਗਵਾਈ ਵਿੱਚ ਐਸਪੀਸੀ ਕੈਡਿਟਾਂ ਦੀ ਆਊਟਡੋਰ ਗਤੀਵਿਧੀ ਤਹਿਤ ਬੱਚਿਆਂ ਨੂੰ ਜਿਲ੍ਹਾ ਬਰਨਾਲਾ ਦੇ ਪ੍ਰਸ਼ਾਸਨਿਕ ਦਫਤਰਾਂ ਦੀ ਵਿਜਟ ਕਰਵਾਈ। ਜਿਸ ਵਿੱਚ ਐਸਐਸਪੀ ਦਫਤਰ ਵਿਖੇ ਬੱਚੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਗਏ। ਜਿੱਥੇ ਉਨਾਂ ਨੂੰ ਸਬ ਇੰਸਪੈਕਟਰ ਮਨੀਸ਼ ਕੁਮਾਰ ਨੇ ਸਾਈਬਰ ਕ੍ਰਾਈਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਬੱਚਿਆਂ ਨੇ ਵੁਮੈਨ ਸੈੱਲ ਦੀ ਵੀ ਵਿਜਟ ਕੀਤੀ। ਜਿੱਥੇ ਸਬ ਇੰਸਪੈਕਟਰ ਸ੍ਰੀਮਤੀ ਗਗਨਦੀਪ ਕੌਰ ਨੇ ਬੱਚਿਆਂ ਨੂੰ ਔਰਤਾਂ ਨਾਲ ਅਤੇ ਬੱਚਿਆਂ ਨਾਲ ਹੁੰਦੇ ਅਪਰਾਧਾਂ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਦੱਸਿਆ ਕਿ ਤੁਸੀਂ ਆਪਣਾ ਬਚਾਓ ਇਨਾ ਅਪਰਾਧਾਂ ਤੋਂ ਕਿਵੇਂ ਕਰ ਸਕਦੇ ਹੋ। ਇਸ ਤੋਂ ਬਾਅਦ ਬੱਚੇ ਜਿਲ੍ਹਾ ਸਿੱਖਿਆ ਦਫਤਰ ਬਰਨਾਲਾ ਵਿਖੇ ਗਏ। ਜਿੱਥੇ ਉਹਨਾਂ ਦਾ ਸਵਾਗਤ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮਲਕਾ ਰਾਣੀ ਦੁਆਰਾ ਕੀਤਾ ਗਿਆ। ਬੱਚਿਆਂ ਨੂੰ ਉਨਾਂ ਦੱਸਿਆ ਕਿ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਨੀ ਹੈ, ਕਿਵੇਂ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਣਾ ਹੈ। ਬੱਚਿਆਂ ਲਈ ਇਹ ਵਿਜਿਟ ਬਹੁਤ ਹੀ ਜਾਣਕਾਰੀ ਭਰਪੂਰ ਰਹੀ। ਬੱਚਿਆਂ ਨਾਲ ਐਸਪੀਸੀ ਨੋਡਲ ਜਗਸੀਰ ਸਿੰਘ ਅਤੇ ਐਸਐਸ ਮਿਸਟ੍ਰੈੱਰਸ ਸ੍ਰੀਮਤੀ ਸੁਖਜੀਤ ਕੌਰ ਜੀ ਗਏ।

About The Author

Leave a Reply

Your email address will not be published. Required fields are marked *