ਵੋਟਾਂ ਵੇਲੇ ਸ਼ਰਾਬਾਂ ਮੰਗ ਕੇ ਵਿਕਾਸ ਦੀ ਉਮੀਦ ਕਿੱਥੋਂ ਕਰਦੀ ਹੈ ਜਨਤਾ

0
Prime Khabar Punjab Wine

"Richmond, Virginia, USA - March 11th, 2013: Liquor Bottles On A White Background. The Liquors Are 1800, Jose Cuervo, Jagermeister, Captain Morgan, Tanqueray, Maker's Mark, Jack Daniels, And Bombay Sapphire."

ਹੰਡਿਆਇਆ -19 ਦਸੰਬਰ- ਹੰਡਿਆਇਆ ਨਗਰ ਪੰਚਾਇਤ ਦੀਆ ਚੋਣਾਂ 21 ਦਸੰਬਰ ਨੂੰ ਪੈਣੀਆ ਹਨ। ਸਾਰੇ ਉਮੀਦਵਾਰਾਂ ਵੱਲੋਂ ਆਪਣੇ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ। ਵੱਖ ਵੱਖ ਪਾਰਟੀਆਂ ਦੇ ਵੱਡੇ ਆਗੂ ਆਪਣੇ ਉਮੀਦਵਾਰਾਂ ਲਈ ਵਾਰਡ ਵਿੱਚ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ। ਪਾਰਟੀਆਂ ਦੇ ਵੱਡੇ ਆਗੂਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਵਿਕਾਸ ਦੇ ਨਾਮ ਤੇ ਵੱਡੇ ਵੱਡੇ ਸਮਝ ਬਾਗ ਦਿਖਾਏ ਜਾ ਰਹੇ ਹਨ ਪਰੰਤੂ ਅੱਜ ਕੱਲ ਦਾ ਵੋਟਰ ਬਹੁਤ ਹੀ ਚਤੁਰ ਤੇ ਚਲਾਕ ਹੋ ਚੁੱਕਾ ਹੈ। ਉਹ ਸਵੇਰੇ ਕਿਸੇ ਹੋਰ ਪਾਰਟੀ ਨਾਲ, ਦੁਪਹਿਰ ਵੇਲੇ ਕਿਸੇ ਹੋਰ ਪਾਰਟੀ ਨਾਲ ਅਤੇ ਸ਼ਾਮ ਨੂੰ ਕਿਸੇ ਹੋਰ ਪਾਰਟੀ ਨਾਲ ਦਿਖਾਈ ਦਿੰਦਾ ਹੈ। ਸ਼ਾਮ ਹੁੰਦਿਆਂ ਹੀ ਵੋਟਰਾਂ ਦੁਆਰਾ ਖੜੇ ਹੋਏ ਉਮੀਦਵਾਰਾਂ ਕੋਲੋਂ ਦਾਰੂ ਦੀਆਂ ਬੋਤਲਾਂ ਮੰਗਣ ਦਾ ਰਿਵਾਜ ਜਿਹਾ ਬਣਦਾ ਜਾ ਰਿਹਾ। ਕੁਝ ਚਲਾਕ ਵੋਟਰ ਆਪਣੇ ਵਾਰਡ ਦੇ ਸਾਰੇ ਉਮੀਦਵਾਰਾਂ ਕੋਲੋਂ ਵੋਟ ਪਾਉਣ ਦਾ ਲਾਰਾ ਲਗਾ ਕੇ ਸ਼ਰਾਬ ਦੀਆਂ ਬੋਤਲਾਂ ਨਾਲ ਘਰ ਭਰ ਲੈਂਦੇ ਹਨ। ਉਮੀਦਵਾਰ ਵੀ ਸਭ ਕੁਝ ਜਾਣਦੇ ਹੋਏ ਫਸੇ ਹੋਏ ਕੁਝ ਨਹੀਂ ਕਹਿ ਪਾਉਂਦੇ ਅਤੇ ਸ਼ਰਾਬ ਨਾਲ ਅਜਿਹੇ ਵੋਟਰਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ।ਉਮੀਦਵਾਰਾਂ ਦਾ ਚੋਣ ਪ੍ਰਚਾਰ ਨਾਲੋਂ ਸ਼ਰਾਬ ਤੇ ਬਹੁਤ ਜਿਆਦਾ ਖਰਚਾ ਹੋ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਜੇਕਰ ਉਮੀਦਵਾਰ ਜਿੱਤ ਜਾਂਦਾ ਹੈ ਤਾਂ ਉਸ ਤੋਂ ਅਜਿਹੇ ਵੋਟਰ ਕੀ ਉਮੀਦ ਕਰਦੇ ਹਨ ਕਿ ਉਹ ਗਲੀ ਮਹੱਲੇ ਦਾ ਵਿਕਾਸ ਨੂੰ ਪਹਿਲ ਦੇਵੇਗਾ ਜਾਂ ਆਪਣੇ ਦੁਆਰਾ ਖਰਚ ਕੀਤੇ ਗਏ ਪੈਸਿਆਂ ਨੂੰ ਰਿਕਵਰ ਕਰਨ ਤੇ ਜ਼ੋਰ ਦੇਵੇਗਾ।ਕੁਝ ਅਜਿਹੇ ਕਾਰਨਾ ਕਰਕੇ ਹੀ ਕਰਪਸ਼ਨ ਦਿਨ ਬ ਦਿਨ ਵਧਦੀ ਜਾ ਰਹੀ ਹੈ ਜਨਤਾ ਲੀਡਰਾਂ ਨੂੰ ਕਰਪਸ਼ਨ ਕਰਨ ਦਾ ਦੋਸ਼ ਦਿੰਦੀ ਹੈ। ਜਦੋਂ ਕਿ ਖੁਦ ਜਨਤਾ ਹੀ ਉਹਨਾਂ ਨੂੰ ਕਰਪਸ਼ਨ ਕਰਨ ਲਈ ਉਕਸਾਉਂਦੀ ਹੈ।ਜੋ ਉਮੀਦਵਾਰ ਲੱਖਾਂ ਰੁਪਈਆ ਖਰਚ ਕਰਕੇ ਐਮਸੀ ਬਣੇਗਾ, ਉਸ ਤੋਂ ਕੀ ਉਮੀਦ ਕਰਦੇ ਹੋ ਕਿ ਪੰਜ ਹਜ਼ਾਰ ਰੁਪਏ ਮਹੀਨਾ ਮਾਣ ਭੱਤਾ ਲੈ ਕੇ ਉਹ ਪੰਜ ਸਾਲ ਲੋਕ ਸੇਵਾ ਕਰੇਗਾ? ਉਸ ਦੀ ਪਹਿਲੀ ਕੋਸ਼ਿਸ਼ ਆਪਣੇ ਖਰਚ ਕੀਤੇ ਪੈਸੇ ਰਿਕਵਰ ਕਰਨ ਦੀ ਹੋਵੇਗੀ ਫਿਰ ਉਸ ਤੋਂ ਬਾਅਦ ਆਪਣਾ ਘਰ ਭਰਨ ਦੀ ਅਤੇ ਅਗਲੇ ਇਲੈਕਸ਼ਨ ਲਈ ਫੰਡ ਇਕੱਠਾ ਕਰਨ ਦੀ ਹੋਵੇਗੀ। ਉਸ ਕੋਲੋਂ ਗਲੀ ਮਹੱਲੇ ਜਾ ਦੇਸ਼ ਦੇ ਵਿਕਾਸ ਲਈ ਕੰਮ ਕਰਨ ਬਾਰੇ ਸੋਚਣਾ ਹੀ ਵੋਟਰ ਦੀ ਮੂਰਖਤਾ ਹੈ।ਇਸ ਲਈ ਜਨਤਾ ਅਤੇ ਉਮੀਦਵਾਰ ਦੋਨਾਂ ਵੱਲੋਂ ਹੀ ਸਾਫ ਸੁਥਰੇ ਇਲੈਕਸ਼ਨ ਕਰਵਾਏ ਜਾਣ ਦੀ ਪਹਿਲ ਕੀਤੀ ਜਾਣੀ ਚਾਹੀਦੀ ਹੈ। ਜਦੋਂ ਜਨਤਾ ਖੁਦ ਰਿਸ਼ਵਤ ਯਾਨੀ ਕਿ ਸ਼ਰਾਬਾਂ ਪੀ ਕੇ ਉਮੀਦਵਾਰਾਂ ਨੂੰ ਵੋਟ ਪਾਏਗੀ ਤਾਂ ਉਹ ਕਿਸ ਤਰ੍ਹਾਂ ਅਫਸਰਾਂ/ਲੀਡਰਾਂ ਨੂੰ ਕਰਪਸ਼ਨ ਕਰਨ ਤੋਂ ਜਾਂ ਰਿਸ਼ਵਤ ਲੈਣ ਤੋਂ ਰੋਕ ਸਕਦੀ ਹੈ। ਇਸ ਸਮੱਸਿਆ ਬਾਰੇ ਸੋਚਣਾ ਅੱਜ ਦੇ ਸਮੇਂ ਦੀ ਵੱਡੀ ਜਰੂਰਤ ਹੈ।

About The Author

Leave a Reply

Your email address will not be published. Required fields are marked *