19 ਦਸੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ

ਬਰਨਾਲਾ-18ਦਸੰਬਰ-ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਬਰਨਾਲਾ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 19 ਦਸੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਵੱਖ ਵੱਖ ਅਸਾਮੀਆਂ ਲਈ ਮਿਤੀ 19 ਦਸੰਬਰ 2024 ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ, ਵਿਖੇ ਇੰਟਰਵਿਊ ਲਈ ਜਾਵੇਗੀ।
ਪਲੇਸਮੈਂਟ ਕੈਂਪ ਸਬੰਧੀ ਉਹਨਾਂ ਦੱਸਿਆ ਕਿ ਡੀ-ਮਾਰਟ ਬਰਨਾਲਾ ਨਾਲ ਤਾਲਮੇਲ ਕਰਕੇ ਡਾਟਾ ਐਂਨਰੀ ਉਪਰੇਟਰ/ਫਰੰਟ ਡੈਸਕ ਐਗਜ਼ੀਕਿਊਟਵ/ ਬਿਲਿੰਗ ਆਪਰੇਟਰ/ਪੈਕਰ/ਲੋਡਰ ਦੀਆਂ ਅਸਾਮੀਆਂ (ਲੜਕੇ ,ਲੜਕੀਆਂ ਦੋਵਾਂ) ਲਈ ਇੰਟਰਵਿਊ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਕਤ ਅਸਾਮੀਆਂ ਲਈ ਘੱਟੋ ਘੱਟ ਯੋਗਤਾ ਬਾਰਵੀਂ/ਗਰੈਜ਼ੂਏਟ ਪਾਸ ਅਤੇ ਉਮਰ ਹੱਦ 18 ਤੋਂ 35 ਸਾਲ ਹੈ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਜ਼ੀ.ਏ.ਐਲ ਇੰਜੀਨੀਅਰ ਸਰਵਿਸਜ਼ ਕੰਪਨੀ ਦੁਆਰਾ ਵੀ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ। ਇਸ ਕੰਪਨੀ ਨੂੰ ਇਲੈਕਟ੍ਰੀਸ਼ੀਅਨ, ਸਿਵਲ ਸੁਪਰਵਾਈਜ਼ਰ, ਆਰਕੀਟੈਕਚਰ ਅਸਾਮੀਆਂ ਲਈ (ਸਿਰਫ ਲੜਕੇ), ਘੱਟੋ ਘੱਟ ਯੋਗਤਾ ਕ੍ਰਮਵਾਰ ਆਈ.ਟੀ.ਆਈ/ ਆਈ.ਟੀ.ਆਈ ਡਿਪਲੋਮਾ/ਡਿਪਲੋਮਾ ਪਾਸ ਹੈ ਅਤੇ ਉਮਰ ਹੱਦ 18 ਤੋਂ 40 ਸਾਲ ਹੈ।
ਇਸ ਤੋਂ ਇਲਾਵਾ ਇਕ ਹੋਰ ਕੰਪਨੀ ਏਜ਼ਾਈਲ ਦੁਆਰਾ ਵੀ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ। ਇਸ ਕੰਪਨੀ ਨੂੰ ਸੇਲਜ਼ ਐਗਜ਼ੀਕਿਊਟਵ ਅਸਾਮੀਆਂ ਲਈ (ਸਿਰਫ ਲੜਕੀਆਂ), ਦੀ ਜ਼ਰੂਰਤ ਹੈ। ਇਸ ਅਸਾਮੀ ਲਈ ਘੱਟੋ ਘੱਟ ਯੋਗਤਾ ਬਾਰਵੀਂ/ਗਰੈਜ਼ੂਏਟ ਪਾਸ ਹੈ ਅਤੇ ਉਮਰ ਹੱਦ 18 ਤੋਂ 25 ਸਾਲ ਹੈ।
ਉਹਨਾਂ ਦੱਸਿਆ ਕਿ ਉਕਤ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਊਮ ,ਯੋਗਤਾ ਦੇ ਸਰਟੀਫਿਕੇਟ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕਰੋ।