ਬਸਾਵਾ ਸਿੰਘ ਭਰੀ ਦੇ ਸਮਰਥਨ ਵਿੱਚ ਕਾਗਜ ਵਾਪਸ ਲਏ

0
prime khabar Punjab Basawa

ਹੰਡਿਆਇਆ -14 ਦਸੰਬਰ-ਚੋਣ ਕਮਿਸ਼ਨ ਦੁਆਰਾ ਨਗਰ ਪੰਚਾਇਤ ਹੰਡਿਆਇਆ ਦੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਕਾਗਜ਼ ਵਾਪਸ ਲੈਣ ਦੀ ਤਰੀਕ 14 ਦਸੰਬਰ 2024 ਦੁਪਹਿਰ 3 ਵਜੇ ਤੱਕ ਨਿਰਧਾਰਿਤ ਕੀਤੀ ਗਈ ਸੀ। ਵਾਰਡ ਨੰਬਰ 9 ਦੇ ਆਜ਼ਾਦ ਉਮੀਦਵਾਰ ਸਲੀਮ ਖਾਨ ਪੁੱਤਰ ਖੁਸ਼ੀ ਮੁਹੰਮਦ ਨੇ ਬਸਾਵਾ ਸਿੰਘ ਭਰੀ ਦੇ ਸਮਰਥਨ ਵਿੱਚ ਆਪਣੇ ਕਾਗਜ ਵਾਪਸ ਲੈ ਲੈਣ ਦਾ ਐਲਾਨ ਕਰ ਦਿੱਤਾ ਹੈ,ਜਿਸ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਇਸ ਮੌਕੇ ਹਰਿੰਦਰ ਧਾਲੀਵਾਲ, ਹਰਦੇਵ ਸਿੰਘ ਕਾਲਾ, ਕ੍ਰਿਸ਼ਨ ਗਰਗ, ਅਮਰਦਾਸ, ਰਾਮ ਸਿੰਘ ਤੋ ਇਲਾਵਾ ਹੋਰ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ। ਹੁਣ ਵਾਰਡ ਨੰਬਰ 9 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਸਾਵਾ ਸਿੰਘ ਭਰੀ, ਬੀਜੇਪੀ ਪਾਰਟੀ ਦੇ ਪਰਮਜੀਤ ਕੌਰ ਅਤੇ ਕਾਂਗਰਸ ਦੇ ਉਮੀਦਵਾਰ ਜਰਮਨਜੀਤ ਸਿੰਘ ਦੇ ਵਿਚਕਾਰ ਤਿਕੋਨਾ ਮੁਕਾਬਲਾ ਬਣ ਗਿਆ ਹੈ।

About The Author

Leave a Reply

Your email address will not be published. Required fields are marked *