ਨਜਾਇਜ਼ ਧੱਕੇ ਤੋਂ ਦੁਖੀ ਕਾਂਗਰਸੀ ਉਮੀਦਵਾਰ ਨੇ ਕੀਤਾ ਹਾਈਕੋਰਟ ਦਾ ਰੁੱਖ….

0
Prime khabar Pujab Amandeep

ਹੰਡਿਆਇਆ -14 ਦਸੰਬਰ-ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 7 ਤੋਂ ਉਮੀਦਵਾਰ ਅਮਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਵੱਲੋਂ ਚੋਣ ਲੜਨ ਲਈ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਸਨ। ਜਿਸ ਨੂੰ ਰਿਟਰਨਿੰਗ ਅਫਸਰ ਦੁਆਰਾ ਇਤਰਾਜ਼ ਲਗਾ ਕੇ ਰੱਦ ਕਰ ਦਿੱਤੇ ਗਏ। ਉਹਨਾਂ ਇਤਰਾਜ਼ ਲਗਾਇਆ ਕਿ ਅਮਨਦੀਪ ਕੌਰ ਨੇ ਘਰ ਅੱਗੇ ਡਿੱਗ ਬਣਾ ਰੱਖੀ ਹੈ। ਜਦੋਂ ਕਿ ਉਮੀਦਵਾਰ ਦੇ ਪਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਅੱਗੇ ਕੋਈ ਵੀ ਡਿੱਗ ਨਹੀਂ ਹੈ ਬਲਕਿ ਜੋ ਡਿੱਗ ਬਣੀ ਹੈ, ਉਹ ਉਸਦੇ ਭਰਾ ਦੇ ਘਰ ਅੱਗੇ ਹੈ। ਸਰਕਾਰ ਦੁਆਰਾ ਨਜਾਇਜ਼ ਧੱਕੇ ਨਾਲ ਸਾਡੇ ਕਾਗਜ ਰੱਦ ਕੀਤੇ ਜਾ ਰਹੇ ਹਨ ਕਿਉਂਕਿ ਇਸ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਇੱਕ ਰਸੂਖਦਾਰ ਵਿਅਕਤੀ ਵੀ ਚੋਣ ਲੜ ਰਿਹਾ ਹੈ। ਜਿਸ ਦੇ ਖਿਲਾਫ ਕੇਵਲ ਅਸੀਂ ਕਾਗਜ਼ ਭਰੇ ਸਨ। ਸਾਡੇ ਕਾਗਜਾਂ ਨੂੰ ਬਿਨਾਂ ਕਿਸੇ ਵਜਹਾ ਦੇ ਧੱਕੇ ਨਾਲ ਰੱਦ ਕਰਕੇ ਦੂਸਰੇ ਉਮੀਦਵਾਰ ਨੂੰ ਜੇਤੂ ਕਰਾਰ ਕਰ ਦਿੱਤਾ ਗਿਆ ਹੈ। ਅਸੀਂ ਇਸ ਨਜਾਇਜ਼ ਧੱਕੇ ਦੇ ਖਿਲਾਫ ਹਾਈਕੋਰਟ ਵਿੱਚ ਅਪੀਲ ਕਰਨ ਦਾ ਮਨ ਬਣਾ ਲਿਆ ਹੈ। ਜਾਣਕਾਰਾਂ ਅਨੁਸਾਰ ਉਮੀਦਵਾਰ ਅਮਨਦੀਪ ਕੌਰ,ਜਸਵਿੰਦਰ ਸਿੰਘ ਅਤੇ ਹੰਡਿਆਇਆ ਦੇ ਹੋਰ ਕਾਂਗਰਸੀ ਆਗੂ ਹਾਈ ਕੋਰਟ ਵਿੱਚ ਅਪੀਲ ਦਰਜ ਕਰਨ ਲਈ ਪਹੁੰਚ ਗਏ ਹਨ।

About The Author

Leave a Reply

Your email address will not be published. Required fields are marked *