ਹੰਡਿਆਇਆ ਪੰਚਾਇਤੀ ਚੋਣਾਂ: ਕਾਂਗਰਸੀ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ਾਂ ਦੇ ਇਤਰਾਜ ਲਾਏ ਜਾਣ ਦੇ ਰੋਸ਼ ਵਜੋਂ ਕੀਤੀ ਨਾਅਰੇਬਾਜ਼ੀ

0
prime khabar punjab ward no 7

ਆਪ ਸਰਕਾਰ ਸਰੇਆਮ ਕਾਂਗਰਸੀ ਵਰਕਰਾਂ ਨਾਲ ਧੱਕਾ ਕਰ ਰਹੀ ਹੈ : ਮਹੇਸ਼ ਲੋਟਾ

ਹੰਡਿਆਇਆ-13 ਦਸੰਬਰ (ਹਿਮਾਂਸ਼ੂ ਗੋਇਲ/ਬਲਵਿੰਦਰ ਆਜ਼ਾਦ)-ਨਗਰ ਪੰਚਾਇਤ ਹੰਡਿਆਇਆ ਵਿਖੇ ਹੋ ਰਹੀਆ ਪੰਚਾਇਤੀ ਚੋਣਾਂ ਨੂੰ ਲੈ ਕੇ ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੇ ਜਰਨਲ ਉਮੀਦਵਾਰ ਅਮਨਦੀਪ ਕੌਰ ਦੇ ਨਾਮਜ਼ਦਗੀ ਕਾਗਜਾਤਾਂ ਤੇ ਇਤਰਾਜ ਲਗਾਏ ਜਾਣ ਦੇ ਰੋਸ ਵਜੋਂ ਕਾਂਗਰਸੀ ਆਗੂਆਂ ਵਰਕਰ ਤੇ ਉਮੀਦਵਾਰ ਦੇ ਸਮਰਥਕਾਂ ਵਲੋਂ ਤਹਿਸ਼ੀਲਦਾਰ ਦਫ਼ਤਰ ਅੱਗੇ ਪੰਜਾਬ ਸਰਕਾਰ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ
ਇਸ ਸਬੰਧੀ ਉਮੀਦਵਾਰ ਅਮਨਦੀਪ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਜਰਨਲ ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੀ ਹੈ ਅਤੇ ਸਾਰੇ ਨਾਮਜ਼ਦਗੀ (ਕਾਗਜ਼) ਪੱਤਰ ਸਹੀ ਤਰੀਕੇ ਨਾਲ ਭਰ ਕੇ ਜਮ੍ਹਾ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਸੁੱਕਰਵਾਰ ਨੂੰ ਸਾਡੇ ਨਾਮਜ਼ਦਗੀ ਪੱਤਰਾਂ ਤੇ ਇਤਰਾਜ ਲਗਾ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਸਵੇਰ ਤੋਂ ਹੀ ਤਹਿਸ਼ੀਲ ਅੰਦਰ ਗੇੜੇ ਕੱਢ ਰਹੇ ਰਹੇ ਸਨ। ਉਨ੍ਹਾਂ ਦੇ ਵਾਰਡ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਚੋਣ ਲੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਅੱਗੇ ਡਿੱਗ ਹੋਣ ਸਬੰਧੀ ਇਤਰਾਜ ਲਗਾਇਆ ਗਿਆ ਹੈ ਜਦਕਿ ਉਸ ਦੇ ਘਰੇ ਅੱਗੇ ਕਿਸੇ ਵੀ ਤਰ੍ਹਾਂ ਦਾ ਕੋਈ ਡਿੱਗ ਨਹੀਂ ਹੈ। ਉਨ੍ਹਾਂ ਨਾਲ ਨਜਾਇਜ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਰਿਟਰਨਿੰਗ ਅਫ਼ਸਰ ਵਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਵੀ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਈਓ ਨੇ ਵੀ ਕਿਹਾ ਕਿ ਤੁਹਾਡੇ ਘਰ ਅੱਗੇ ਡਿੱਗ ਬਣਿਆ ਹੋਇਆ ਹੈ, ਜਿਸ ਕਰਕੇ ਤੁਹਾਡੇ ਕਾਗਜਾਤ ਰੱਦ ਕੀਤੇ ਗਏ ਹਨ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨਾਲ ਸ਼ਰੇਆਮ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹੰਡਿਆਇਆ ਦੇ ਵਾਰਡ ਨੰਬਰ 7 ਤੋਂ ਉਮੀਦਵਾਰ ਅਮਨਦੀਪ ਕੌਰ ਵਲੋਂ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਨਦੀਪ ਕੌਰ ਕਾਂਗਰਸ ਪਾਰਟੀ ਦੀ ਵਫ਼ਦਾਰ ਸਿਪਾਹੀ ਹੋਣ ਕਰਕੇ ਚੋਣ ਲੜ ਰਹੀ ਹੈ। ਉਸ ਵਾਰਡ ਵਿੱਚੋਂ ਸਿਰਫ਼ ਦੋ ਉਮੀਦਵਾਰ ਇੱਕ ਆਮ ਆਦਮੀ ਪਾਰਟੀ ਤੇ ਇੱਕ ਕਾਂਗਰਸ ਦਾ ਚੋਣ ਲੜ ਰਹੇ ਹਨ। ਇਤਰਾਜ ਹੋਣ ਸਬੰਧੀ ਅਧਿਕਾਰੀਆਂ ਵਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਲਗਾਇਆ ਗਿਆ। ਉਮੀਦਵਾਰ ਦੇ ਨਾਂਮ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਨਹੀਂ ਹੈ ਉਸ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਨਹੀਂ ਕੀਤੀ ਹੈ। ਜ਼ੋ ਡਿੱਗ ਹੋਣ ਸਬੰਧੀ ਇਤਰਾਜ ਜਾਹਰ ਕੀਤਾ ਗਿਆ ਹੈ ਉਹ ਬਿਲਕੁਲ ਗਲਤ ਹੈ ਜਦ ਕਿ ਡਿੱਗ ਉਮੀਦਵਾਰ ਦੇ ਪਤੀ ਦੇ ਭਰਾ ਦੇ ਘਰ ਅੱਗੇ ਹੈ। ਪਰ ਸਰਕਾਰ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਜਾਇਜ਼ ਧੱਕੇਸ਼ਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਪ੍ਰਸਾਸ਼ਨ ਪਾਸੋ ਮੰਗ ਕੀਤੀ ਕਿ ਉਮੀਦਵਾਰ ਨਾਲ ਸਹੀ ਇਨਸਾਫ਼ ਹੋਵੇ ਜੇਕਰ ਧੱਕੇਸ਼ਾਹੀ ਕੀਤੀ ਗਈ ਤਾਂ ਉਹ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ।

About The Author

Leave a Reply

Your email address will not be published. Required fields are marked *