ਭੁਪਿੰਦਰ ਸਿੰਘ ਆਈ.ਏ.ਐਸ ਜ਼ਿਲ੍ਹਾ ਬਰਨਾਲਾ ‘ਚ ਨਗਰ ਪੰਚਾਇਤ/ ਨਗਰ ਕੌਂਸਲ ਚੋਣਾਂ ਲਈ ਆਬਜ਼ਰਵਰ ਨਿਯੁਕਤ

0
IMG-20241212-WA0164

ਬਰਨਾਲਾ, 12 ਦਸੰਬਰ- ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਨਗਰ ਪੰਚਾਇਤ ਹੰਡਿਆਇਆ ਅਤੇ ਐਮਸੀ ਧਨੌਲਾ ਦੇ 11 ਨੰਬਰ ਵਾਰਡ ਲਈ ਹੋਣ ਵਾਲੀਆਂ ਚੋਣਾਂ ਲਈ ਸ਼੍ਰੀ ਭੁਪਿੰਦਰ ਸਿੰਘ ਆਈ.ਏ.ਐਸ ਵਿਸ਼ੇਸ਼ ਸਕੱਤਰ (ਪਾਵਰ) ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਚੋਣ ਪ੍ਰੋਗਰਾਮ ਅਨੁਸਾਰ ਨਗਰ ਪੰਚਾਇਤ ਹੰਡਿਆਇਆ (ਕੁੱਲ 13 ਵਾਰਡ) ਦੀ ਆਮ ਚੋਣ ਅਤੇ ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 11 ਦੀ ਉਪ ਚੋਣ ਜੋ ਕਿ 21 ਦਸੰਬਰ ਨੂੰ ਹੋਣੀ ਹੈ।

   ਚੋਣਾਂ ਸਬੰਧੀ ਕਿਸੇ ਵੀ ਸ਼ਿਕਾਇਤ ਲਈ ਆਬਜ਼ਰਵਰ ਸ਼੍ਰੀ ਭੁਪਿੰਦਰ ਸਿੰਘ ਦੇ ਦਫਤਰੀ ਨੰਬਰ 01679-230032 ਅਤੇ ਈ.ਮੇਲ ਆਈ ਡੀ 22bhupinderjal@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *