ਧੀ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਨੂੰ ਵੰਡੀ ਸਟੇਸ਼ਨਰੀ

ਹੰਡਿਆਇਆ-12 ਦਸੰਬਰ– ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਜੋਤੀ ਨੰਬਰਦਾਰ ਕੈਨੇਡਾ ਵੱਲੋਂ ਆਪਣੀ ਧੀ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ । ਸੀਐੱਚਟੀ ਤਰਵਿੰਦਰ ਸਿੰਘ ਹੀਰੇਵਾਲਾ ਨੇ ਦੱਸਿਆ ਕਿ ਜਤਿੰਦਰਵੀਰ ਸਿੰਘ ਜੋਤੀ ਨੰਬਰਦਾਰ ਕੈਨੇਡਾ ਵੱਲੋਂ ਆਪਣੀ ਧੀ ਵਰਦਾਨ ਕੌਰ ਦਾ ਜਨਮ ਦਿਨ ਵਿਦਿਆਰਥੀਆਂ ਨੂੰ ਕਾਪੀਆਂ ਆਦਿ ਸਟੇਸ਼ਨਰੀ ਵੰਡ ਕੇ ਅਤੇ ਖਾਣ ਪੀਣ ਦਾ ਸਮਾਨ ਦੇ ਕੇ ਮਨਾਇਆ ਗਿਆ । ਉਨ੍ਹਾਂ ਨੇ ਆਪਣੇ ਅਤੇ ਸਮੂਹ ਸਟਾਫ਼ ਵੱਲੋਂ ਬੇਟੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਪਰਿਵਾਰ ਦਾ ਧੰਨਵਾਦ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਜਨਮ ਦਿਨ ਸਕੂਲ ਦੇ ਵਿਦਿਆਰਥੀਆਂ ਨੂੰ ਦਾਨ ਕਰਕੇ ਮਨਾਉਣਾ ਚੰਗਾ ਉਪਰਾਲਾ ਹੈ । ਸਾਨੂੰ ਆਪਣੇ ਖੁਸ਼ੀਆਂ ਦੇ ਦਿਨ ਇਸ ਤਰ੍ਹਾਂ ਹੀ ਵਿੱਦਿਆ ਦੇ ਘਰਾਂ ਵਿੱਚ ਮਨਾਉਣੇ ਸਮੇਂ ਦੀ ਮੁੱਖ ਲੋੜ ਹੈ । ਸਕੂਲ ਮੁਖੀ ਅਤੇ ਸਮੂਹ ਵੱਲੋਂ ਬੱਚੀ ਵਰਦਾਨ ਕੌਰ ਅਤੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਬੱਚੀ ਦੇ ਦਾਦਾ ਮੱਖਣ ਸਿੰਘ ਨੰਬਰਦਾਰ, ਬਾਬਾ ਰਾਮ ਸਿੰਘ, ਹਾਕਮ ਸਿੰਘ ਨੰਬਰਦਾਰ, ਗੁਰਮੇਲ ਸਿੰਘ ਖੱਬਲਪੱਟ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।
ਤਸਵੀਰ – ਬੱਚੀ ਵਰਦਾਨ ਕੌਰ ਅਤੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਦੇ ਸਕੂਲ ਮੁਖੀ ਤਰਵਿੰਦਰ ਸਿੰਘ ਹੀਰੇਵਾਲਾ ਅਤੇ ਸਮੂਹ ਸਟਾਫ਼ ਮੈਂਬਰ।