ਹੰਡਿਆਇਆ ਚੋਣਾਂ ਵਿੱਚ ਆਪ, ਕਾਂਗਰਸ ਤੇ ਬੀਜੇਪੀ ਦੀ ਤਿਕੋਨੀ ਟੱਕਰ

0
Prime khabar Punjab Election

ਹੰਡਿਆਇਆ -13 ਦਸੰਬਰ-ਪੰਜਾਬ ਦੀਆਂ ਲਗਭਗ ਸਾਰੀਆਂ ਰਵਾਇਤੀ ਪਾਰਟੀਆਂ ਨੇ ਨਗਰ ਪੰਚਾਇਤ ਹੰਡਿਆਇਆ ਦੀਆਂ ਚੋਣਾਂ ਲਈ ਆਪਣੇ-ਆਪਣੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਦਾਖਿਲ ਕੀਤੇ ਹਨ। ਕਾਂਗਰਸ ਅਤੇ ਸੱਤਾ ਧਿਰ ਆਮ ਆਦਮੀ ਪਾਰਟੀ ਵੱਲੋਂ ਸਾਰੇ 13 ਵਾਰਡਾਂ ਦੇ ਵਿੱਚ ਆਪਣੇ  ਉਮੀਦਵਾਰਾਂ ਐਲਾਨ ਕਰ ਦਿੱਤੇ ਗਏ ਹਨ। ਜਦੋਂ ਕਿ ਭਾਜਪਾ ਵੱਲੋਂ 12, ਅਕਾਲੀ ਦਲ ਵੱਲੋਂ 6, ਬਸਪਾ ਵੱਲੋਂ 3 ਅਤੇ 13 ਆਜ਼ਾਦ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ।ਨਗਰ ਪੰਚਾਇਤ ਹੰਡਿਆਇਆ ਲਈ ਕੁੱਲ 60 ਨਾਮਜਦਗੀਆਂ ਦਾਖਲ ਹੋਈਆਂ ਹਨ ਚੋਣ ਕਮਿਸ਼ਨ ਨੇ ਪੜਤਾਲ ਲਈ 13 ਦਸੰਬਰ 2024 ਅਤੇ ਵਾਪਸ ਲੈਣ ਦੀ ਆਖਰੀ ਮਿਤੀ 14 ਦਸੰਬਰ 2024( ਦੁਪਹਿਰ ਤਿੰਨ ਵਜੇ ਤੱਕ) ਨਿਰਧਾਰਿਤ ਕੀਤੀ ਹੈ। ਜਾਣਕਾਰਾਂ ਅਨੁਸਾਰ ਇਸ ਵਾਰ ਵੀ ਆਪ, ਕਾਂਗਰਸ ਤੇ ਬੀਜੇਪੀ ਦੀ ਤਿਕੋਨੀ ਟੱਕਰ ਦੇਖਣ ਨੂੰ ਮਿਲੇਗੀ। ਚਾਹੇ ਅਕਾਲੀ ਦਲ ਅਤੇ ਬਸਪਾ ਨੂੰ ਸਾਰੇ ਵਾਰਡਾਂ ਵਿੱਚ ਖੜੇ ਕਰਨ ਲਈ ਉਮੀਦਵਾਰ ਨਹੀਂ ਮਿਲੇ ਪ੍ਰੰਤੂ ਫਿਰ ਵੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਕੁਝ ਵਾਰਡਾਂ ਵਿੱਚ ਆਪਣੀ ਮੌਜੂਦਗੀ ਦਰਸਾਉਣਗੇ। ਜਿੱਥੇ ਸੱਤਾ ਧਿਰ ਪਾਰਟੀ ਵੱਧ ਤੋਂ ਵੱਧ ਸੀਟਾਂ ਲਿਆ ਕੇ ਪ੍ਰਧਾਨਗੀ ਦੀ ਕੁਰਸੀ ਹਾਸਿਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਉੱਥੇ ਹੀ ਕਾਂਗਰਸ ਪਾਰਟੀ ਆਪਣਾ ਪੁਰਾਣਾ ਵਜੂਦ ਹਾਸਿਲ ਕਰਨ ਲਈ ਜੋਰ ਲਗਾ ਰਹੀ ਹੈ।ਵੈਸੇ ਭਾਜਪਾ, ਅਕਾਲੀ ਦਲ ਅਤੇ ਬਸਪਾ ਲਈ ਪ੍ਰਧਾਨਗੀ ਦੀ ਕੁਰਸੀ ਤੱਕ ਪਹੁੰਚਣਾ ਮੁਸ਼ਕਿਲ ਜਾਪਦਾ ਪ੍ਰੰਤੂ ਇਹਨਾਂ ਦੇ ਉਮੀਦਵਾਰ ਕਿਸੇ ਵੀ ਪਾਰਟੀ ਨੂੰ ਪ੍ਰਧਾਨਗੀ ਦੀ ਕੁਰਸੀ ਤੱਕ ਪਹੁੰਚਾਉਣ ਵਿੱਚ ਨਿਰਨਾਇਕ ਸਾਬਿਤ ਹੋ ਸਕਦੇ ਹਨ।

About The Author

Leave a Reply

Your email address will not be published. Required fields are marked *