ਚੀਮਾ ਜੋਧਪੁਰ ਵਿਖੇ ਵਿਦਿਅਕ ਮੇਲਾ ਕਰਵਾਇਆ

ਬਰਨਾਲਾ-12 ਦਸੰਬਰ-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜਿਕ ਸਿੱਖਿਆ, ਅੰਗਰੇਜ਼ੀ, ਸਾਇੰਸ ਅਤੇ ਗਣਿਤ ਵਿਸ਼ੇ ਦੀ ਪੜ੍ਹਾਈ ਨੂੰ ਕਿਰਿਆਵਾਂ ਰਾਹੀਂ ਕਰਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਮਾ ਜੋਧਪੁਰ ਵਿਖੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦਾ ਵਿਦਿਅਕ ਮੇਲਾ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਚੀਮਾ ਪਿੰਡ ਦੇ ਸਰਪੰਚ ਮਲੂਕ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਰਿਬਨ ਕੱਟ ਕੇ ਕੀਤਾ।
ਇਸ ਵਿਦਿਅਕ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਇਸ ਮੇਲੇ ਵਿੱਚ ਰਾਜੇਸ਼ ਕੁਮਾਰ ਉਪਾਸਨਾ ਸ਼ਰਮਾ, ਸੁਮਨ ਬਾਲਾ ਗਗਨਦੀਪ ਕੌਰ ਤੇ ਜਸਵੀਰ ਕੌਰ ਦੀ ਟੀਮ ਵਲੋ ਪ੍ਰਬੰਧਨ ਕੀਤੇ ਗਏ, ਮੇਲੇ ਵਿੱਚ ਲਗਭਗ 250 ਵਿਦਿਆਰਥੀਆਂ ਨੇ 215 ਮਾਡਲ ਬਣਾ ਕੇ ਭਾਗ ਲਿਆ।
ਉਹਨਾਂ ਦੱਸਿਆ ਕਿ ਬੀਤੇ ਦਿਨੀ ਵੀ ਇਸੇ ਲੜੀ ਵਿੱਚ ਸਾਇੰਸ ਅਤੇ ਗਣਿਤ ਵਿਸ਼ੇ ਦੇ ਕਿਰਿਆਵਾਂ ਦਾ ਮੇਲਾ ਕਰਵਾਇਆ ਗਿਆ ਸੀ ਜਿਸ ਵਿੱਚ 100 ਦੀ ਲਗਭਗ ਪ੍ਰੋਜੈਕਟ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ।
ਇਸ ਮੌਕੇ ਬੱਚਿਆਂ ਦੇ ਮਾਡਲਾਂ ਨੂੰ ਦੇਖ ਕੇ ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਸੱਜਣ ਪ੍ਰਭਾਵਿਤ ਹੋਏ ਅਤੇ ਬੱਚਿਆਂ ਨੂੰ ਸੰਬੋਧਿਤ ਕਰਦੇ ਸਰਪੰਚ ਮਲੂਕ ਸਿੰਘ ਨੇ ਕਿਹਾ ਕਿ ਬੱਚੇ ਜੋ ਕੰਮ ਕਰਕੇ ਸਿੱਖਦੇ ਹਨ ਉਹ ਕਈ ਵਾਰ ਇਕੱਲਾ ਪੜ੍ਹ ਕੇ ਨਹੀਂ ਸਿਖ ਸਕਦੇ ਇਸ ਲਈ ਇਹੋ ਜਿਹੇ ਮੇਲੇ ਦੀ ਸਾਰਥਕਤਾ ਬਣਦੀ ਹੈ ਇਹ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦਾ ਇੱਕ ਚੰਗਾ ਕਦਮ ਹੈ।
ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਤੋਂ ਇਲਾਵਾ ਜਸਵੀਰ ਸਿੰਘ, ਪੰਚ ਚੀਮਾ, ਡਾਕਟਰ ਕਰਮਜੀਤ ਸਿੰਘ ਬੱਬੂ ਪਰਮਿੰਦਰ ਸਿੰਘ, ਜਰਨੈਲ ਸਿੰਘ ਪੀ ਐਸ ਪੀ ਸੀ ਐਲ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਇਸ ਮੌਕੇ ਬਲਵੀਰ ਸਿਘ, ਜਸਮੇਲ ਸਿੰਘ, ਵਿ ਟੀ ਹਰਪ੍ਰੀਤ ਸਿੰਘ, ਅਮਨਦੀਪ ਕੌਰ, ਰਿਸ਼ੂ ਰਾਣੀ, ਸੁਖਦੀਪ ਕੌਰ, ਮੀਨਾਕਸ਼ੀ ਗਰਗ, ਪਰਮਜੀਤ ਕੌਰ, ਮਨਜੀਤ ਕੌਰ, ਰੀਨੁ ਗਰਗ, ਮਨਪ੍ਰੀਤ ਕੌਰ, ਡਾ ਜਤਿੰਦਰ ਜੋਸ਼ੀ, ਕੁਲਦੀਪ ਕੌਰ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।