ਗ੍ਰੰਥੀ ਸਿੰਘ ਦੀ ਹੱਤਿਆ

ਅੰਮ੍ਰਿਤਸਰ-11 ਦਸੰਬਰ- ਪੰਜਾਬ ਦੇ ਅੰਮ੍ਰਿਤਸਰ ਵਿਖੇ ਇੱਕ ਗ੍ਰੰਥੀ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ। ਗ੍ਰੰਥੀ ਸਿੰਘ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।ਗ੍ਰੰਥੀ ਦਾ ਤਿੰਨ ਮਹੀਨੇ ਦਾ ਬੇਟਾ ਹੈ। ਪੁਲਿਸ ਆਰੋਪੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਮ੍ਰਿਤਕ ਦੀ ਪਹਿਚਾਣ ਰਮਨ ਸਿੰਘ (ਉਮਰ 28 ਸਾਲਾ) ਦੇ ਰੂਪ ਵਿੱਚ ਹੋਈ ਹੈ।ਰਮਨ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਕੱਲ ਰਾਤ ਤਕਰੀਬਨ 2 ਵਜੇ ਉਹ ਆਪਣੇ ਬੇਟੇ ਦੇ ਨਾਲ ਗੁਰਦੁਆਰਾ ਸ੍ਰੀ ਨੌਵੇਂ ਪਾਤਸ਼ਾਹੀ ਬਾਬਾ ਬਕਾਲਾ ਸਿੰਘ ਤੋਂ ਆਪਣੇ ਘਰ ਮਡੀਆਂ ਵਾਪਸ ਆ ਰਹੇ ਸਨ। ਉਹਨਾਂ ਦਾ ਬੇਟਾ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਸੀ।ਦਿਲਬਾਗ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਵਿਆਸ ਨਿਵਾਸੀ ਸਾਹਿਬ ਸਿੰਘ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਬੇਟੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤੇ ਹਮਲਾ ਕਰਨ ਤੋਂ ਪਹਿਲਾਂ ਉਸਦੀਆਂ ਅੱਖਾਂ ਵਿੱਚ ਮਿਰਚਾਂ ਸੁੱਟ ਦਿੱਤੀਆਂ ਹੋਈਆਂ ਸਨ ਫਿਰ ਉਸ ਨੂੰ ਮਾਰਿਆ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ