ਐਨ. ਆਰ. ਆਈਜ਼ ਵੱਲੋਂ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ

ਮਹਿਲ ਕਲਾਂ-11 ਦਸੰਬਰ-ਸਰਕਾਰੀ ਹਾਈ ਸਕੂਲ ਮਹਿਲ ਖੁਰਦ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਸਟੇਟ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ ਬਰਜਿੰਦਰ ਪਾਲ ਸਿੰਘ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ I ਸਕੂਲ ਹੈਡ ਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਬਾਬੂ ਸਿੰਘ ਡੀ ਪੀ ਈ ਦੀ ਅਗਵਾਈ ਵਿੱਚ 100 ਮੀਟਰ, 200 ਮੀਟਰ, ਲੰਬੀ ਛਾਲ , ਸ਼ਾਟ ਪੁੱਟ, ਰੱਸਾਕਸ਼ੀ, ਚਾਟੀ ਰੇਸ, ਸਾਈਕਲ ਰੇਸ ਅਤੇ ਜਲੇਬੀ ਗੇਮ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਮੁੱਚੀ ਗ੍ਰਾਮ ਪੰਚਾਇਤ ਸਰਪੰਚ ਹਰਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਹਾਜ਼ਰ ਹੋਈ I ਇਸ ਮੌਕੇ ਐਨ ਆਰ ਆਈਜ਼, ਸਮਾਜ ਸੇਵੀਆਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਸਕੂਲ ਦੇ ਚੇਅਰਮੈਨ ਤਰਸੇਮ ਸਿੰਘ ਅਤੇ ਸਮੁੱਚੀ ਕਮੇਟੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ I ਸਮੁੱਚੀ ਅਥਲੈਟਿਕ ਮੀਟ ਲਈ ਮੈਡਲ ਟਰਾਫੀਆਂ ਅਤੇ ਰੈਫਰੈਂਸਮੈਂਟ ਦਾ ਪ੍ਰਬੰਧ ਐਨ ਆਰ ਆਈਜ਼, ਸਮਾਜ ਸੇਵੀਆਂ ਵੱਲੋਂ ਕੀਤਾ ਗਿਆ I ਇਸ ਮੌਕੇ ਤੇ ਬਲਜੀਤ ਸਿੰਘ ਫੌਜੀ, , ਦਵਿੰਦਰ ਸਿੰਘ, ਜਸਵਿੰਦਰ ਸਿੰਘ ਪ੍ਰਧਾਨ, ਅਵਤਾਰ ਸਿੰਘ ਖ਼ਾਲਸਾ, ਪਰਧਾਨ ਗੁਰਜੀਤ ਸਿੰਘ ਧਾਲੀਵਾਲ, ਜਸਵੰਤ ਸਿੰਘ ਜੇ ਈ, ਪੰਚ ਵਿਜੈ ਕੁਮਾਰ, ਪੰਚ ਹੈਪੀ ਸਿੰਘ, ਪ੍ਰਿੰਸੀਪਲ ਰਜਿੰਦਰਪਾਲ ਸਿੰਘ ਮਹਿਲ ਕਲਾਂ, ਬਹਾਦਰ ਸਿੰਘ ਦੀ ਐਕਟ ਇੰਮੀਗਰੇਸ਼ਨ ਮਹਿਲ ਕਲਾਂ, ਡਾ: ਪਰਮਿੰਦਰ ਸਿੰਘ, ਜਸਵਿੰਦਰਪਾਲ ਸਿੰਘ ਬੁੱਟਰ, ਬਾਬੂ ਸਿੰਘ, ਹਰਮਨਦੀਪ ਸਿੰਘ ਕੁਤਬਾ, ਸ਼੍ਰੀਮਤੀ ਊਸ਼ਾ ਦੇਵੀ, ਬਲਵਿੰਦਰ ਕੌਰ, ਹਰਪ੍ਰੀਤ ਕੌਰ, ਹਰਮੀਤ ਕੌਰ ਅਤੇ ਅਨੀਤਾ ਰਾਣੀ ਆਦਿ ਹਾਜ਼ਰ ਸਨ।