ਵਿਦਿਆਰਥੀਆਂ ਨਾਲ ਸੰਸਾਰ ਦਿਵਸ ਮਨਾਇਆ

ਬਰਨਾਲਾ, 11 ਦਸੰਬਰ(ਰਵੀ ਸ਼ਰਮਾ)-ਡਾਇਰੈਕਟਰ ਰੋਜ਼ਗਾਰ ਉਤਪਤੀ , ਹੁਨਰ ਵਿਕਾਸ ਅਤੇ ਸਿਲਖਾਈ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸੰਸਾਰ ਦਿਵਸ ਸਬੰਧੀ ਸਮਾਗਮ ਸਕੂਲ ਫਾਰ ਡਿਫਰੈਂਟਲੀ ਏਬਲਡ ਚਿਲਡਰਨ (ਪਵਨ ਸੇਵਾ ਸੰਮਤੀ) ਬਰਨਾਲਾ ਵਿਖੇ ਕਰਵਾਇਆ ਗਿਆ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਬਰਨਾਲਾ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਲੋੜਾਂ ਵਾਲੇ ਪ੍ਰਾਰਥੀਆਂ ਨੂੰ ਰੋਜ਼ਗਾਰ ਦਫਤਰ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਗਤੀਵਿਧੀਆਂ ਕਰਾਈਆਂ।
ਇਸ ਮੌਕੇ ਵਿਦਿਆਰਥੀਆਂ ਨੂੰ ਨੋਟ ਬੁੱਕ, ਪੈਨ ਅਤੇ ਫਾਈਲ ਕਵਰ ਜਿਹੀਆਂ ਸਟੇਸ਼ਨਰੀ ਆਈਟਮਾਂ ਵੀ ਵੰਡੀਆਂ ਗਈਆਂ।
ਇਸ ਤੋਂ ਇਲਾਵਾ ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਪੀ.ਜੀ.ਆਰ.ਕਾਮ ਤੇ ਆਨਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਗਈ ਤਾਂ ਜੋ ਭਵਿੱਖ ਵਿਚ ਦਿਵਿਆਂਗ ਪ੍ਰਾਰਥੀਆਂ ਲਈ ਸਮੇਂ ਸਮੇਂ ‘ਤੇ ਆਉਣ ਵਾਲੀਆਂ ਸਰਕਾਰੀ ਅਸਾਮੀਆਂ ਦੀ ਜਾਣਕਾਰੀ ਮਿਲਦੀ ਰਹੇ। ਅੰਤ ਵਿਚ ਸਕੂਲ ਮੁਖੀ ਦੀਪਤੀ ਸ਼ਰਮਾ ਦਾ ਸਮੂਹ ਰੋਜ਼ਗਾਰ ਦਫਤਰ ਵੱਲੋਂ ਧੰਨਵਾਦ ਕੀਤਾ ਗਿਆ।