ਮਾਂ ਬਾਪ ਅਤੇ ਬੇਟੀ ਦੀ ਹੱਤਿਆ

ਦਿੱਲੀ-5 ਦਸੰਬਰ- ਦੱਖਣੀ ਦਿੱਲੀ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਨੈਬ ਸਰਾ ਇਲਾਕੇ ਵਿੱਚ ਟਰਿਪਲ ਮਰਡਰ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਂ ਬਾਪ ਅਤੇ ਬੇਟੀ ਦੀ ਹੱਤਿਆ ਕਰ ਦਿੱਤੀ ਗਈ ਹੈ। ਉਹਨਾਂ ਨੂੰ ਚਾਕੂ ਨਾਲ ਗੋਦਿਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇੱਕ ਬੇਟਾ ਤੇ ਇੱਕ ਬੇਟੀ ਵੀ ਰਹਿੰਦੇ ਸਨ। ਪੁੱਛਗਿੱਛ ਦੌਰਾਨ ਲੜਕੇ ਨੇ ਦੱਸਿਆ ਕਿ ਉਹ ਬਾਹਰ ਸੈਰ ਕਰਨ ਗਿਆ ਸੀ ਜਦੋਂ ਘਰ ਆ ਕੇ ਦੇਖਿਆ ਤਾਂ ਉਸਦੇ ਮਾਂ ਬਾਪ ਅਤੇ ਭੈਣ ਦੀ ਹੱਤਿਆ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚੋਂ ਰਾਜੇਸ਼ ਕੁਮਾਰ 53 ਸਾਲ, ਕੋਮਲ 47 ਸਾਲ ਅਤੇ ਕਵਿਤਾ 23 ਸਾਲ ਦੀ ਸ਼ਾਮਿਲ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਰਾਜੇਸ਼ ਅਤੇ ਕੋਮਲ ਦੀ ਵਿਆਹ ਦੀ ਵਰੇਗੰਡ ਸੀ