ਖੁੱਡੀ ਕਲਾਂ ਸਕੂਲ ਦਾ ਐਜੂਕੇਸ਼ਨਲ ਟੂਰ

ਖੁੱਡੀ ਕਲਾਂ-4 ਦਸੰਬਰ-ਮਾਣਯੋਗ ਜਿਲਾ ਸਿੱਖਿਆ ਅਫਸਰ (ਸ) ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਤੇ ਸਕੂਲ ਮੁਖੀ ਸ਼੍ਰੀਮਤੀ ਅਵਿਨਾਸ਼ ਕੌਰ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਡੀ ਕਲਾਂ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਐਜੂਕੇਸ਼ਨਲ ਟੂਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲਗਾਇਆ ਗਿਆ।
ਯੂਨੀਵਰਸਿਟੀ ਵਿਖੇ ਬੱਚਿਆਂ ਨੇ ਕਲਾ ਭਵਨ ਵਿਖੇ ਉਥੋਂ ਦੇ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ ਭਾਈ ਵੀਰ ਸਿੰਘ ਸ਼ਤਾਬਦੀ ਨਾਲ ਸੰਬੰਧਿਤ ਪੇਂਟਿੰਗਸ, ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਦੇ ਮਾਡਲ, ਪੁਰਾਣੀਆਂ ਵਸਤਾਂ, ਸਿੱਕੇ ਅਤੇ ਇਤਿਹਾਸ ਦੀ ਪੇਸ਼ਕਾਰੀ ਕਰਦੇ ਪੁਰਾਣੇ ਰੱਥ ਆਦਿ ਦੇਖੇ । ਗੁਰੂ ਗੋਬਿੰਦ ਸਿੰਘ ਭਵਨ ਵਿਖੇ ਯੂਨੀਵਰਸਿਟੀ ਦੇ ਲੋਗੋ ਜਿਸ ਦੇ ਪੰਜ ਥੰਮ ਉੱਪਰ ਜਾ ਕੇ ਇੱਕ ਹੋ ਜਾਂਦੇ ਨੇ, “ਇੱਕ ਹੋਣਾ ਵੱਖ-ਵੱਖ ਧਰਮਾਂ ਦਾ ਪਰਮਾਤਮਾ ਤੱਕ ਪਹੁੰਚਣ ਦਾ ਇੱਕੋ ਰਸਤਾ ਹੈ ” ਇਹ ਜਾਣਕਾਰੀ ਉਸ ਵਿਭਾਗ ਦੇ ਪ੍ਰੋਫੈਸਰ ਸਾਹਿਬ ਨੇ ਦਿੱਤੀ । ਬੱਚਿਆਂ ਨੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਗੁਰੂਆਂ ਨਾਲ ਸੰਬੰਧਿਤ ਚਿੱਤਰ ਦੇਖੇ । ਬੱਚਿਆਂ ਨੇ ਭਾਈ ਕਾਹਨ ਸਿੰਘ ਲਾਈਬਰੇਰੀ ਵਿਖੇ ਸਥਾਨਕ ਲਾਇਬ੍ਰੇਰੀਅਨ ਤੋਂ ਕਿਤਾਬਾਂ ਦੇ ਰੱਖ ਰਖਾਅ ਸਬੰਧੀ ਪ੍ਰੇਰਣਾਤਮਕ ਗੱਲਾਂ ਸਮਝੀਆਂ । ਅਖੀਰ ਵਿੱਚ ਯੂਨੀਵਰਸਿਟੀ ਵਿਖੇ ‘ਵਰਲਡ ਪੰਜਾਬੀ ਸੈਂਟਰ’ ਵਿਖੇ ਗਏ ਜਿੱਥੇ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਬੱਚਿਆਂ ਨੂੰ ਯੂਨੀਵਰਸਿਟੀ ਦੇ ਇਤਿਹਾਸ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਬਾਰੇ ਗੱਲ ਕਰਦਿਆਂ ਕਿਹਾ ,”ਜਿਹੜੇ ਬੱਚੇ ਪੜ੍ਹਾਈ ਨੂੰ ਗੰਭੀਰਤਾ ਨਾਲ ਲੈਂਦੇ ਹਨ ,ਉਹੀ ਉੱਚ ਪੜ੍ਹਾਈ ਲਈ ਯੂਨੀਵਰਸਿਟੀ ਵਿਖੇ ਆਉਂਦੇ ਹਨ “।ਇਸ ਐਜੂਕੇਸ਼ਨਲ ਟੂਰ ਦੌਰਾਨ ਸਕੂਲ ਦੇ ਅਧਿਆਪਕ ਸ੍ਰੀਮਤੀ ਸੁਖਜੀਤ ਕੌਰ, ਸ੍ਰੀਮਤੀ ਅਮਨਦੀਪ ਕੌਰ ,ਸ੍ਰੀ ਅਮਰਜੀਤ ਸਿੰਘ ਅਤੇ ਸ੍ਰੀ ਤਰਸੇਮ ਬੱਚਿਆਂ ਦੇ ਨਾਲ ਨਾਲ ਰਹੇ