ਬਾਬਾ ਭਜਨਦਾਸ ਜੀ ਨੂੰ ਸਪੁਰਦ ਕੀਤੀ ਡੇਰਾ ਬਾਬਾ ਜੱਗਿਆਨਾ ਦੀ ਗੁਰਗੱਦੀ

0
Primekhabarpunjab Dera

ਹੰਡਿਆਇਆ – 4 ਦਸੰਬਰ- ਸੰਤ ਬਾਬਾ ਮਗਰ ਦਾਸ (ਖੁੱਡੀ ਕਲਾਂ), ਸੰਤ ਪਰਮੇਸ਼ਵਰ ਨੰਦ (ਧੂਰਕੋਟ), ਸੰਤ ਨਾਥ ਟੱਲੇਵਾਲ (ਹੰਡਿਆਇਆ) ਅਤੇ ਹੋਰ ਸਾਧੂ ਸਮਾਜ ਦੁਆਰਾ ਡੇਰਾ ਬਾਬਾ ਜੱਗਿਆਨਾ ਸਰਾਂ ਪੱਤੀ ਦੀ ਗੱਦੀ ਬਾਬਾ ਭਜਨਦਾਸ ਜੀ ਨੂੰ ਸਪੁਰਦ ਕੀਤੀ ਗਈ। ਇਸ ਮੌਕੇ ਡੇਰਾ ਬਾਬਾ ਜੱਗਿਆਨਾ ਦੀ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਮੈਂਬਰ ਗੁਰਚਰਨ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ, ਮੱਘਰ ਸਿੰਘ ਤੇ ਭੂਰਾ ਸਿੰਘ ਤੋਂ ਇਲਾਵਾ ਸਰਾ ਪੱਤੀ ਪੰਚਾਇਤ ਤੋਂ ਸਰਪੰਚ ਪਵਨਜੀਤ ਕੌਰ, ਪੰਚ ਪਰਮਜੀਤ ਸਿੰਘ,ਪੰਚ ਸ਼ਮਸ਼ੇਰ ਸਿੰਘ, ਪੰਚ ਗੁਰਮੀਤ ਕੌਰ, ਸਾਬਕਾ ਸਰਪੰਚ ਦਰਸ਼ਨ ਸਿੰਘ ਅਤੇ ਭੁਰਭੂਰ ਨੰਬਰਦਾਰ ਵੀ ਹਾਜ਼ਰ ਸਨ। ਗੁਰਗੱਦੀ ਸੌਂਪਣ ਦੀ ਇਸ ਰਸਮ ਮੌਕੇ ਡੇਰੇ ਵਿੱਚ ਆਉਣ ਵਾਲੇ ਭਗਤਾਂ ਲਈ ਲੰਗਰ ਦੇ ਨਾਲ ਚਾਹ ਅਤੇ ਜਲੇਬੀਆਂ ਦਾ ਪ੍ਰਬੰਧ ਕੀਤਾ ਗਿਆ ਸੀ।

About The Author

Leave a Reply

Your email address will not be published. Required fields are marked *